ਨੌਜਵਾਨ ''ਤੇ ਮਾਛੀਵਾੜਾ ''ਚ 4 ਅਣਪਛਾਤੇ ਹਮਲਾਵਰ ਨੇ ਚਲੀਆਂ ਗੋਲੀਆਂ,ਘਰ ਦੀ ਕੰਧ ਟੱਪ ਕੇ ਘਰ ''ਚ ਵੜੇ ਹਮਲਾਵਰ

ਨੌਜਵਾਨ ''ਤੇ ਮਾਛੀਵਾੜਾ ''ਚ 4 ਅਣਪਛਾਤੇ ਹਮਲਾਵਰ ਨੇ ਚਲੀਆਂ ਗੋਲੀਆਂ,ਘਰ ਦੀ ਕੰਧ ਟੱਪ ਕੇ ਘਰ ''ਚ ਵੜੇ ਹਮਲਾਵਰ

ਮਾਛੀਵਾੜਾ ਸਾਹਿਬ ਥਾਣੇ ਦੇ ਅਧੀਨ ਪੈਂਦੇ ਪਿੰਡ ਚੱਕ ਲੋਹਟ ਵਿਖੇ ਘਰ ਵਿਚ ਦਾਖਲ ਹੋ ਨੌਜਵਾਨ ਨੂੰ ਗੋਲ਼ੀਆਂ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਚੱਕ ਲੋਹਟ ਵਿਖੇ ਸਵੇਰ ਸਮੇਂ ਇਕ ਘਰ ਤੇ ਚਾਰ ਅਸਲਾਧਾਰੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚਲਾਉਣ ਵਾਲੇ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਇਕ ਕਰੀਬ ਵੀਹ ਸਾਲ ਦੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

        Image

ਜਿਸ ਨੂੰ ਪਰਿਵਾਰਕ ਮੈਂਬਰ ਰੋਪੜ ਹਸਪਤਾਲ ਵਿਖੇ ਇਲਾਜ ਲਈ ਲੈ ਗਏ । ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ।