ਮੌਸਮ ਵਿਭਾਗ ਨੇ ਪੰਜਾਬ ''ਚ 5 ਦਿਨ ਦੱਸੇ ਅਹਿਮ , ਦਿੱਤੀ ਚਿਤਾਵਨੀ

ਮੌਸਮ ਵਿਭਾਗ ਨੇ ਪੰਜਾਬ ''ਚ 5 ਦਿਨ ਦੱਸੇ ਅਹਿਮ , ਦਿੱਤੀ ਚਿਤਾਵਨੀ

ਪੰਜਾਬ 'ਚ ਅਗਲੇ ਕੁਝ ਦਿਨ ਮੌਸਮ ਲੈ ਕੇ ਭਾਰਤੀ ਮੌਸਮ ਵਿਭਾਗ (IMD) ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ 23 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਜਿਸ ਨਾਲ ਹੇਠਲੇ ਇਲਾਕਿਆਂ 'ਚ ਪਾਣੀ ਭਰਨ ਤੇ ਨੀਵੇਂ ਖੇਤਰਾਂ 'ਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਅਸਰ ਉੱਤਰੀ ਤੇ ਮੱਧ ਪੰਜਾਬ ਦੇ ਇਲਾਕਿਆਂ 'ਚ ਸਭ ਤੋਂ ਵੱਧ ਪੈ ਸਕਦਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ 'ਚ ਅੱਜ ਪੰਜਾਬ ਦੇ ਗੁਰਦਾਸਪੁਰ, ਹੋਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ 'ਚ ਮੀਂਹ ਦੇ ਆਸਾਰ ਨਜ਼ਰ ਆ ਰਹੇ ਹਨ। ਉੱਥੇ ਹੀ 20 ਅਗਸਤ ਨੂੰ ਮੌਸਮ ਕੁਝ ਹੱਦ ਤੱਕ ਹੌਲਾ ਰਹੇਗਾ ਅਤੇ ਮੀਂਹ ਸਿਰਫ਼ ਉੱਤਰੀ ਤੇ ਮੱਧ ਪੰਜਾਬ ਦੇ ਜ਼ਿਲ੍ਹਿਆਂ (ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਨਵਾਂਸ਼ਹਿਰ, ਹੋਸ਼ਿਆਰਪੁਰ, ਰੂਪਨਗਰ, ਐਸ.ਏ.ਐਸ. ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ ਆਦਿ) 'ਚ ਹੀ ਪਵੇਗਾ।

ਇਸ ਦੇ ਨਾਲ ਹੀ ਵਿਭਾਗ ਨੇ 21 ਤੇ 22 ਅਗਸਤ ਨੂੰ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਲੁਧਿਆਣਾ, ਬਰਨਾਲਾ, ਮਾਨਸਾ, ਬਠਿੰਡਾ ਸਮੇਤ ਜ਼ਿਆਦਾਤਰ ਜ਼ਿਲ੍ਹੇ ਸੁੱਕੇ ਰਹਿਣਗੇ। 23 ਅਗਸਤ ਨੂੰ ਵੱਡਾ ਮੌਸਮੀ ਬਦਲਾਅ ਆ ਸਕਦਾ ਹੈ। ਵਿਭਾਗ ਅਨੁਸਾਰ ਪੰਜਾਬ ਦੇ ਵੱਡੇ ਹਿੱਸੇ 'ਚ ਭਾਰੀ ਤੋਂ ਦਰਮਿਆਨਾ ਮੀਂਹ ਹੋਣ ਦੀ ਸੰਭਾਵਨਾ ਹੈ। ਖਾਸ ਕਰਕੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੋਸ਼ਿਆਰਪੁਰ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਐਸ.ਏ.ਐਸ. ਨਗਰ, ਪਟਿਆਲਾ, ਸੰਗਰੂਰ, ਬਰਨਾਲਾ, ਮਾਲਵਾ ਜ਼ਿਲ੍ਹੇ ਮੀਂਹ ਦੇ ਆਸਾਰ ਨਜ਼ਰ ਆ ਰਹੇ ਹਨ।