ਤਨਜ਼ਾਨੀਆ ਵਿਚ ਪਈ ਹੜ੍ਹਾਂ ਦੀ ਮਾਰ; 58 ਲੋਕਾਂ ਦੀ ਦੋ ਹਫ਼ਤਿਆਂ ’ਚ ਹੋਈ ਮੌਤ

ਤਨਜ਼ਾਨੀਆ ਵਿਚ ਪਈ ਹੜ੍ਹਾਂ ਦੀ ਮਾਰ; 58 ਲੋਕਾਂ ਦੀ ਦੋ ਹਫ਼ਤਿਆਂ ’ਚ ਹੋਈ ਮੌਤ

ਤਨਜ਼ਾਨੀਆ ਵਿਚ ਪਿਛਲੇ ਦੋ ਹਫ਼ਤਿਆਂ ਵਿਚ ਹੜ੍ਹਾਂ ਕਾਰਨ ਘੱਟੋ-ਘੱਟ 58 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਪੂਰਬੀ ਅਫ਼ਰੀਕੀ ਦੇਸ਼ ਵਿਚ ਭਾਰੀ ਮੀਂਹ ਜਾਰੀ ਹੈ। ਸਰਕਾਰ ਨੇ ਇਹ ਜਾਣਕਾਰੀ ਦਿਤੀ। ਸਰਕਾਰ ਨੇ ਕਿਹਾ ਕਿ ਮੀਂਹ ਨੇ ਤੱਟਵਰਤੀ ਖੇਤਰਾਂ ਵਿਚ ਸੱਭ ਤੋਂ ਵੱਧ ਤਬਾਹੀ ਮਚਾਈ ਅਤੇ ਲਗਭਗ 126,831 ਲੋਕ ਪ੍ਰਭਾਵਿਤ ਹੋਏ।

ਸਰਕਾਰੀ ਬੁਲਾਰੇ ਮੋਭਾਰੇ ਮੈਟਿਨੀ ਨੇ ਕਿਹਾ ਕਿ ਐਤਵਾਰ ਨੂੰ ਪ੍ਰਭਾਵਿਤ ਲੋਕਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡੀਆਂ ਗਈਆਂ। ਉਨ੍ਹਾਂ ਦਸਿਆ ਕਿ ਤਨਜ਼ਾਨੀਆ ਭਵਿੱਖ ਵਿਚ ਹੜ੍ਹਾਂ ਤੋਂ ਬਚਣ ਲਈ 14 ਡੈਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।

ਪੂਰਬੀ ਅਫਰੀਕਾ ਦੇ ਕੁੱਝ ਹਿੱਸਿਆਂ ਵਿਚ ਲੋਕ ਭਾਰੀ ਮੀਂਹ ਅਤੇ ਹੜ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕੀਨੀਆ 'ਚ ਹੜ੍ਹ ਕਾਰਨ ਹੁਣ ਤਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।