- Updated: July 02, 2023 01:57 AM
ਕੈਨੇਡਾ ਦੇ ਵਿੱਦਿਅਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਨਾਮਵਰ ਸੰਸਥਾ ਸਕਹੂਲਿਚ ਫਾਊਂਡੇਸ਼ਨ ਵਲੋਂ 7 ਪੰਜਾਬੀ ਵਿਦਿਆਰਥੀਆਂ ਨੂੰ 7 ਲੱਖ 80 ਹਜ਼ਾਰ ਡਾਲਰ ਭਾਵ ਤਕਰੀਬਨ 4 ਕਰੋੜ 68 ਲੱਖ ਰੁਪਏ ਵਜ਼ੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ 'ਚ 3 ਪੰਜਾਬੀ ਵਿਦਿਆਰਥੀ ਤੇ 4 ਵਿਦਿਆਰਥਣਾਂ ਸ਼ਾਮਲ ਹਨ, ਜਿਨ੍ਹਾਂ ਵਿਚੋਂ ਇਸ਼ਾਨ ਗਰੇਵਾਲ, ਸਿਮਰ ਉੱਭੀ, ਮਨਰੂਪ ਕੌਰ ਕਲਸੀ ਤੇ ਮਾਹੀ ਜੋਸ਼ੀ ਆਉਂਦੇ ਸਤੰਬਰ ਮਹੀਨੇ ਵੱਖ-ਵੱਖ ਯੂਨੀਵਰਸਿਟੀਆਂ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰਨਗੇ, ਜਦੋਂਕਿ ਅਸਬਾਨੀ ਕੌਰ ਤੇ ਸਰੀਨਾ ਕੌਰ ਸੰਧੂ ਸਾਇੰਸ ਅਤੇ ਮਨਸਵਾ ਕਤਿਆਲ ਗਣਿਤ ਦੀ ਪੜ੍ਹਾਈ ਸ਼ੁਰੂ ਕਰੇਗਾ।
ਸਕਹੂਲਿਚ ਫਾਊਂਡੇਸ਼ਨ ਵਲੋਂ ਇਸ ਵਜ਼ੀਫੇ ਲਈ ਲੀਡਰਸ਼ਿਪ ਵਾਲੇ ਗੁਣ, ਉੱਚਾ ਆਚਰਣ, ਵਚਨਬੱਧਤਾ ਅਤੇ ਭਾਈਚਾਰੇ ਵਾਸਤੇ ਕੀਤੀਆਂ ਸੇਵਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਵਰਨਣਯੋਗ ਹੈ ਕਿ ਸਕਹੂਲਿਚ ਫਾਊਂਡੇਸ਼ਨ ਵਲੋਂ ਇੰਜੀਨੀਅਰਿੰਗ ਦੇ ਹੋਣਹਾਰ ਵਿਦਿਆਰਥੀ ਨੂੰ 1 ਲੱਖ 20 ਹਜ਼ਾਰ ਡਾਲਰ ਅਤੇ ਸਾਇੰਸ ਤੇ ਗਣਿਤ ਦੇ ਵਿਦਿਆਰਥੀ ਨੂੰ 1 ਲੱਖ ਡਾਲਰ ਦਾ ਵਜ਼ੀਫਾ ਦਿਤਾ ਜਾਂਦਾ ਹੈ।