PoK ਦੇ ਲੋਕਾਂ ਨੂੰ ਸਿਰਫਿਰੇ ਲਾਲ ਟੋਪੀ ਨੇ ਫਿਰ ਭਾਰਤ ਖ਼ਿਲਾਫ਼ ਭੜਕਾਇਆ। 

 PoK ਦੇ ਲੋਕਾਂ ਨੂੰ ਸਿਰਫਿਰੇ ਲਾਲ ਟੋਪੀ ਨੇ ਫਿਰ ਭਾਰਤ ਖ਼ਿਲਾਫ਼ ਭੜਕਾਇਆ। 

ਪਾਕਿਸਤਾਨ 'ਚ ਲਾਲ ਟੋਪੀ ਲਈ ਮਸ਼ਹੂਰ ਇਕ ਵਿਅਕਤੀ ਨੇ ਇਕ ਵਾਰ ਫਿਰ ਪਾਕਿਸਤਾਨੀਆਂ ਨੂੰ ਭਾਰਤ ਖਿਲਾਫ ਕਾਰਵਾਈ ਕਰਨ ਲਈ ਉਕਸਾਇਆ ਹੈ। ਲਾਲ ਟੋਪੀ ਦਾ ਅਸਲੀ ਨਾਂ ਜ਼ੈਦ ਹਾਮਿਦ ਹੈ ਅਤੇ ਉਹ ਪਾਕਿਸਤਾਨ ਦੇ ਨਿਊਜ਼ ਚੈਨਲ 'ਤੇ ਬੈਠ ਕੇ ਭਾਰਤ ਨੂੰ ਤਬਾਹ ਕਰਨ ਦੇ ਸੁਫ਼ਨੇ ਵੇਖਦਾ ਹੈ ਅਤੇ ਆਪਣੇ ਭਾਸ਼ਣਾਂ ਰਾਹੀਂ ਪਾਕਿਸਤਾਨ ਦੇ ਲੋਕਾਂ ਨੂੰ ਜੇਹਾਦ ਦੇ ਨਾਂ 'ਤੇ ਭਾਰਤ 'ਤੇ ਹਮਲਾ ਕਰਨ ਲਈ ਉਕਸਾਉਂਦਾ ਹੈ। ਯੂਟਿਊਬ ਉਸ ਦੇ ਭਾਰਤ ਵਿਰੋਧੀ ਬਿਆਨਾਂ ਦੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਇੱਕ ਨਵੀਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਮੁੜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਦੇ ਲੋਕਾਂ ਨੂੰ ਭੜਕਾਉਂਦਾ ਨਜ਼ਰ ਆ ਰਿਹਾ ਹੈ।

ਇਸ ਨਵੀਂ ਵੀਡੀਓ 'ਚ ਲਾਲ ਟੋਪੀ ਪੀਓਕੇ ਦੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਜੇਕਰ ਭਾਰਤ ਪੀਓਕੇ 'ਤੇ ਹਮਲਾ ਕਰਦਾ ਹੈ ਅਤੇ ਪਾਕਿ ਫੌਜ ਨੂੰ ਪਿੱਛੇ ਹਟਣਾ ਪੈਂਦਾ ਹੈ ਤਾਂ ਉਸ ਇਲਾਕੇ ਦੇ ਲੋਕ ਭਾਰਤੀ ਫੌਜ ਨਾਲ ਮੁਕਾਬਲਾ ਕਰਨ ਅਤੇ ਗੁਰੀਲਾ ਯੁੱਧ ਦਾ ਆਗਾਜ਼ ਕਰਨ। ਭਾਰਤੀ ਫੌਜ ਨੂੰ ਰੋਕਣ ਲਈ ਸੜਕਾਂ ਬਲਾਕ ਕਰ ਦਿਓ, ਉਹਨਾਂ ਦੇ ਵਾਹਨਾਂ ਨੂੰ ਰੋਕੋ ਅਤੇ ਉਨ੍ਹਾਂ 'ਤੇ ਹਮਲੇ ਕਰੋ। ਖਾਸ ਤੌਰ 'ਤੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਭਾਰਤੀ ਫੌਜ ਦੀਆਂ ਗਤੀਵਿਧੀਆਂ ਬਾਰੇ ਪਾਕਿ ਫੌਜ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਆਪਣੇ ਘਰਾਂ ਵਿੱਚ ਘੱਟੋ-ਘੱਟ ਦੋ ਮਹੀਨੇ ਦਾ ਰਾਸ਼ਨ ਅਤੇ ਦਵਾਈਆਂ ਰੱਖੋ। ਜੇਕਰ ਭਾਰਤ ਪਾਸਿਓਂ ਕੋਈ ਬੰਬਾਰੀ ਹੁੰਦੀ ਹੈ ਅਤੇ ਇਲਾਕਾ ਖਾਲੀ ਕਰਵਾਉਣਾ ਪੈਂਦਾ ਹੈ, ਤਾਂ ਆਪਣੇ ਐਮਰਜੈਂਸੀ ਬੈਗ ਤਿਆਰ ਰੱਖੋ ਅਤੇ ਫੈਸਲਾ ਕਰੋ ਕਿ ਕਿੱਥੇ ਜਾਣਾ ਹੈ। ਜੇਕਰ ਜੰਗ ਹੁੰਦੀ ਹੈ ਤਾਂ ਜ਼ਖਮੀਆਂ ਲਈ ਖੂਨਦਾਨ ਕਰਨ ਲਈ ਤਿਆਰ ਰਹੋ।