77ਵੇਂ ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਲਾਲ ਕਿਲ੍ਹੇ ਤੋਂ ਲਹਿਰਾਇਆ ਝੰਡਾ, ਦੇਸ਼ ਨੂੰ ਦਿੱਤੀਆਂ 3 ਗਾਰੰਟੀਆਂ

77ਵੇਂ ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਲਾਲ ਕਿਲ੍ਹੇ ਤੋਂ ਲਹਿਰਾਇਆ ਝੰਡਾ, ਦੇਸ਼ ਨੂੰ ਦਿੱਤੀਆਂ 3 ਗਾਰੰਟੀਆਂ

ਅੱਜ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪੂਰਾ ਦੇਸ਼ ਦੇਸ਼ ਭਗਤੀ ਦੇ ਰੰਗ ‘ਚ ਰੰਗਿਆ ਹੋਇਆ ਹੈ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ‘ਤੇ 10ਵੀਂ ਵਾਰ ਤਿਰੰਗਾ ਲਹਿਰਾਇਆ ਹੈ। ਆਮ ਤੌਰ ‘ਤੇ ਇਸ ਦੌਰਾਨ ਪੀਐਮ ਮੋਦੀ ਨੇ ਖਾਸ ਕਿਸਮ ਦਾ ਪਹਿਰਾਵਾ ਪਾਇਆ ਹੋਇਆ ਸੀ। ਦੱਸ ਦੇਈਏ ਕਿ ਪੀਐਮ ਮੋਦੀ ਆਪਣੀ ਡਰੈਸਿੰਗ ਸੈਂਸ ਲਈ ਵੀ ਜਾਣੇ ਜਾਂਦੇ ਹਨ।

ਇਸ ਦੌਰਾਨ ਪੀਐਮ ਮੋਦੀ ਨੇ ਭਗਵੇਂ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਲਾਲ ਕਿਲੇ ਤੋਂ ਸੰਬੋਧਨ ਦੌਰਾਨ ਪੀਐਮ ਮੋਦੀ ਦਾ ਅੰਦਾਜ਼ ਵੱਖਰਾ ਹੁੰਦਾ ਹੈ। ਖਾਸ ਕਰਕੇ ਉਸ ਦੀ ਪੱਗ ਲੋਕਾਂ ਦਾ ਧਿਆਨ ਜ਼ਰੂਰ ਖਿੱਚਦੀ ਹੈ।

ਸਵੇਰੇ 7.08 ਵਜੇ ਪੀ.ਐੱਮ. ਮੋਦੀ ਰਾਜਘਾਟ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਫਿਰ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਇਆ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਦੌਰਾਨ ਪੀਐਮ ਨੇ ਸੁਧਾਰਾਂ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਸਰਕਾਰ ਦੇ 10 ਸਾਲਾਂ ਦੇ ਕੰਮਾਂ ਦਾ ਲੇਖਾ-ਜੋਖਾ ਵੀ ਦਿੱਤਾ।

ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ 3 ਗਾਰੰਟੀ ਵੀ ਦਿੱਤੀ। ਪਹਿਲਾ- ਅਗਲੇ ਕੁਝ ਸਾਲਾਂ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਜਾਵੇਗਾ। ਦੂਜਾ- ਸ਼ਹਿਰਾਂ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਬੈਂਕ ਕਰਜ਼ਿਆਂ ਵਿੱਚ ਰਿਆਇਤ ਮਿਲੇਗੀ। ਤੀਜਾ, ਦੇਸ਼ ਭਰ ਵਿੱਚ 10 ਹਜ਼ਾਰ ਤੋਂ 25 ਹਜ਼ਾਰ ਤੱਕ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣਗੇ।

ਪੀਐਮ ਮੋਦੀ ਨੇ ਲਾਲ ਕਿਲੇ ਤੋਂ ਕਿਹਾ, ਬਹੁਤ ਸਾਰੇ ਸੁਪਨੇ ਹਨ। ਸੰਕਲਪ ਤੁਹਾਡੇ ਕੋਲ ਹਨ। ਨੀਤੀਆਂ ਸਪੱਸ਼ਟ ਹਨ। ਪਰ ਸਾਨੂੰ ਕੁਝ ਸੱਚਾਈਆਂ ਨੂੰ ਸਵੀਕਾਰ ਕਰਨਾ ਪੈਣਗੀਆਂ। ਅੱਜ ਮੈਂ ਲਾਲ ਕਿਲੇ ਤੋਂ ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ। ਅੱਜ ਸਾਨੂੰ ਕੁਝ ਗੱਲਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। 2047 ਵਿੱਚ ਜਦੋਂ ਦੇਸ਼ ਅਜ਼ਾਦੀ ਦੇ 100 ਸਾਲ ਮਨਾਏਗਾ, ਉਸ ਸਮੇਂ ਵਿਸ਼ਵ ਵਿੱਚ ਭਾਰਤ ਦਾ ਤਿਰੰਗਾ ਝੰਡਾ ਵਿਕਸਿਤ ਭਾਰਤ ਦਾ ਤਿਰੰਗਾ ਝੰਡਾ ਹੋਣਾ ਚਾਹੀਦਾ ਹੈ।

ਪੀਐਮ ਮੋਦੀ ਨੇ ਕਿਹਾ, ਮੇਰਾ ਸੁਪਨਾ ਪਿੰਡ ਵਿੱਚ ਦੋ ਕਰੋੜ ਦੀਦੀ ਨੂੰ ਲਖਪਤੀ ਬਣਾਉਣਾ ਹੈ। ਇਸ ਲਈ ਅਸੀਂ ਨਵੀਂ ਯੋਜਨਾ ਬਾਰੇ ਸੋਚ ਰਹੇ ਹਾਂ। ਖੇਤੀ ਦੇ ਖੇਤਰ ਵਿੱਚ ਟੈਕਨਾਲੋਜੀ ਆਵੇਗੀ। ਅਸੀਂ ਉਨ੍ਹਾਂ ਨੂੰ ਡਰੋਨ ਦੀ ਸੇਵਾ ਪ੍ਰਦਾਨ ਕਰਨ ਲਈ ਸਿਖਲਾਈ ਦੇਵਾਂਗੇ। ਦੇਸ਼ ਹਰ ਖੇਤਰ ਵਿੱਚ ਵਿਕਾਸ ਕਰ ਰਿਹਾ ਹੈ। ਦੇਸ਼ ਆਧੁਨਿਕਤਾ ਵੱਲ ਵਧ ਰਿਹਾ ਹੈ।

ਉਨ੍ਹਾਂ ਕਿਹਾ ਕਿ 25 ਸਾਲਾਂ ਤੋਂ ਦੇਸ਼ ਵਿੱਚ ਚਰਚਾ ਚੱਲ ਰਹੀ ਸੀ ਕਿ ਨਵਾਂ ਸੰਸਦ ਭਵਨ ਬਣਾਇਆ ਜਾਵੇਗਾ। ਇਹ ਮੋਦੀ ਹੀ ਹੈ ਜਿਸ ਨੇ ਸਮੇਂ ਤੋਂ ਪਹਿਲਾਂ ਸੰਸਦ ਬਣਾਈ। ਇਹ ਇੱਕ ਸਰਕਾਰ ਹੈ ਜੋ ਕੰਮ ਕਰਦੀ ਹੈ, ਜੋ ਤੈਅ ਟੀਚਿਆਂ ਨੂੰ ਪੂਰਾ ਕਰਦੀ ਹੈ। ਇਹ ਨਵਾਂ ਭਾਰਤ ਹੈ।

ਇਹ ਉਹ ਭਾਰਤ ਹੈ ਜੋ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ… ਇਹ ਭਾਰਤ ਰੁਕਦਾ ਨਹੀਂ, ਥੱਕਦਾ ਨਹੀਂ, ਸਾਹ ਨਹੀਂ ਛੱਡਦਾ ਅਤੇ ਹਾਰ ਨਹੀਂ ਮੰਨਦਾ। ਮਹਿੰਗਾਈ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ ਪਰ ਭਾਰਤ ਨੇ ਮਹਿੰਗਾਈ ‘ਤੇ ਕਾਬੂ ਪਾਉਣ ਲਈ ਬਹੁਤ ਯਤਨ ਕੀਤੇ। ਅਸੀਂ ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਲਈ ਕਈ ਕਦਮ ਚੁੱਕੇ ਹਨ ਅਤੇ ਇਸ ਦਿਸ਼ਾ ਵਿੱਚ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।

ਸੁਤੰਤਰਤਾ ਦਿਵਸ ਮੌਕੇ 'ਤੇ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਗਲੇ ਸਾਲ 15 ਅਗਸਤ ਨੂੰ ਮੁੜ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਨ ਲਈ ਆਉਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਦੇਸ਼ ਲਈ ਜਿਉਂਦੇ ਹਨ ਅਤੇ ਲੋਕਾਂ ਦੇ ਦੁੱਖ ਨਹੀਂ ਦੇਖ ਸਕਦੇ।

ਪੀਐਮ ਮੋਦੀ ਨੇ ਕਿਹਾ, "ਸਾਲ 2014 ਵਿਚ, ਮੈਂ ਬਦਲਾਅ ਲਿਆਉਣ ਦਾ ਵਾਅਦਾ ਕੀਤਾ ਸੀ। ਤੁਸੀਂ ਦੇਸ਼ਵਾਸੀਆਂ ਨੇ ਮੇਰੇ 'ਤੇ ਭਰੋਸਾ ਕੀਤਾ ਸੀ। ਮੈਂ ਤੁਹਾਡੇ ਨਾਲ ਕੀਤੇ ਅਪਣੇ ਵਾਅਦੇ ਨੂੰ ਵਿਸ਼ਵਾਸ ਵਿਚ ਬਦਲ ਦਿਤਾ। 2019 ਵਿਚ, ਤੁਸੀਂ ਮੇਰੇ ਪ੍ਰਦਰਸ਼ਨ ਦੇ ਆਧਾਰ 'ਤੇ ਮੈਨੂੰ ਫਿਰ ਤੋਂ ਆਸ਼ੀਰਵਾਦ ਦਿਤਾ ਹੈ। ਬਦਲਾਅ ਨੇ ਮੈਨੂੰ ਫਿਰ ਤੋਂ ਮੌਕਾ ਦਿਤਾ ਹੈ। ਮੈਂ ਤੁਹਾਡਾ ਹਰ ਸੁਪਨਾ ਪੂਰਾ ਕਰਾਂਗਾ। ਮੈਂ ਅਗਲੇ 15 ਅਗਸਤ ਨੂੰ ਦੁਬਾਰਾ ਆਵਾਂਗਾ। ਮੈਂ ਸਿਰਫ਼ ਤੁਹਾਡੇ ਲਈ ਜੀਉਂਦਾ ਹਾਂ। ਜੇਕਰ ਮੈਂ ਪਸੀਨਾ ਵਹਾਉਂਦਾ ਹਾਂ ਤਾਂ ਇਹ ਤੁਹਾਡੇ ਲਈ ਹੈ ਕਿਉਂਕਿ ਤੁਸੀਂ ਮੇਰਾ ਪ੍ਰਵਾਰ ਹੋ। ਮੈਂ ਤੁਹਾਡਾ ਦੁੱਖ ਨਹੀਂ ਦੇਖ ਸਕਦਾ।"

ਉਨ੍ਹਾਂ ਕਿਹਾ, ''ਮਨੀਪੁਰ 'ਚ ਹਿੰਸਾ ਦਾ ਦੌਰ ਸੀ, ਕਈਆਂ ਦੀ ਜਾਨ ਚਲੀ ਗਈ ਸੀ, ਧੀਆਂ-ਮਾਵਾਂ ਦੇ ਸਨਮਾਨ ਨਾਲ ਖਿਲਵਾੜ ਕੀਤਾ ਗਿਆ ਪਰ ਹੁਣ ਲਗਾਤਾਰ ਕਈ ਦਿਨਾਂ ਤੋਂ ਸ਼ਾਂਤੀ ਦੀਆਂ ਖ਼ਬਰਾਂ ਆ ਰਹੀਆਂ ਹਨ... ਸੂਬਾ ਅਤੇ ਕੇਂਦਰ ਸਰਕਾਰ ਮਿਲ ਕੇ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਹੀਆਂ ਹਨ”।

ਪ੍ਰਧਾਨ ਮੰਤਰੀ ਨੇ ਮਨੀਪੁਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ, ਅਤੇ ਹਮੇਸ਼ਾ ਰਹੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਂਤੀ ਰਾਹੀਂ ਹੀ ਹੱਲ ਲੱਭਿਆ ਜਾਵੇਗਾ, ਇਸ ਲਈ ਉਨ੍ਹਾਂ ਨੇ ਮਨੀਪੁਰ ਦੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਵੀ ਕੀਤੀ। ਇਤਿਹਾਸਕ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਉੱਤਰ-ਪੂਰਬ ਅਤੇ ਭਾਰਤ ਦੇ ਕੁੱਝ ਹੋਰ ਹਿੱਸਿਆਂ ਵਿਚ ਹਿੰਸਾ ਦੌਰਾਨ ਬਹੁਤ ਸਾਰੇ ਲੋਕਾਂ ਨੇ ਅਪਣੀਆਂ ਜਾਨਾਂ ਗਵਾਈਆਂ, ਪਰ ਖਾਸ ਕਰਕੇ ਮਨੀਪੁਰ ਵਿਚ। ਮਾਵਾਂ ਅਤੇ ਧੀਆਂ ਦੇ ਸਨਮਾਨ ਨਾਲ ਖਿਲਵਾੜ ਹੋਇਆ ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸ਼ਾਂਤੀ ਦੀਆਂ ਖ਼ਬਰਾਂ ਆ ਰਹੀਆਂ ਹਨ... ਪੂਰਾ ਦੇਸ਼ ਮਨੀਪੁਰ ਦੇ ਲੋਕਾਂ ਦੇ ਨਾਲ ਹੈ”।