ਇੰਸਟਾਗ੍ਰਾਮ ’ਤੇ ਰਾਘਵ ਚੱਢਾ ਖ਼ਿਲਾਫ਼ ਪੋਸਟ ਪਾਉਣ ਵਾਲੇ ’ਤੇ ਹੋਇਆ ਮਾਮਲਾ ਦਰਜ। 

ਇੰਸਟਾਗ੍ਰਾਮ ’ਤੇ ਰਾਘਵ ਚੱਢਾ ਖ਼ਿਲਾਫ਼ ਪੋਸਟ ਪਾਉਣ ਵਾਲੇ ’ਤੇ ਹੋਇਆ ਮਾਮਲਾ ਦਰਜ। 

ਨਵਾਂਸ਼ਹਿਰ ਪੁਲਸ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਖ਼ਿਲਾਫ਼ ਇੰਸਟਾਗ੍ਰਾਮ ’ਤੇ ਪੋਸਟ ਪਾਉਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਇਕ ਇੰਸਟਾਗ੍ਰਾਮ ਪੇਜ ਦੇ ਐਡਮਿਨ ਯਸ਼ੋਧਰ ਗੁਲਾਟੀ ਖ਼ਿਲਾਫ ਧਾਰਾ 153, 153ਏ ਅਤੇ 504 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਯਸ਼ੋਧਰ ਗੁਲਾਟੀ ਨੇ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। 

ਆਮ ਆਦਮੀ ਪਾਰਟੀ ਨਵਾਂਸ਼ਹਿਰ ਦੇ ਸਰਕਲ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਇੰਸਟਾਗ੍ਰਾਮ ਪੇਜ ’ਤੇ ਸੰਸਦ ਮੈਂਬਰ ਰਾਘਵ ਚੱਢਾ ਖ਼ਿਲਾਫ ਪੋਸਟ ਕੀਤੀ ਸੀ। ਇਹ ਪੋਸਟ ਤੱਥਾਂ ਤੋਂ ਕੋਹਾਂ ਦੂਰ ਹੈ ਅਤੇ ਇਸ ਨੇ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਤੋਂ ਇਲਾਵਾ ਸਮਾਜ ਵਿਚ ਟਕਰਾਅ ਦਾ ਮਾਹੌਲ ਪੈਦਾ ਕੀਤਾ ਹੈ। ਇਸ ਦੇ ਚੱਲਦੇ ਉਕਤ ਖ਼ਿਲਾਫ਼ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਹੈ।