ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਮਗਰੋਂ ਪਰਿਵਾਰ ਨੂੰ ਇੱਕ ਹੋਰ ਸਦਮਾ, ਜਵਾਈ ਦੀ ਵੀ ਮੌਤ

ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਮਗਰੋਂ ਪਰਿਵਾਰ ਨੂੰ ਇੱਕ ਹੋਰ ਸਦਮਾ, ਜਵਾਈ ਦੀ ਵੀ ਮੌਤ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਭਗਤ ਪਰਿਵਾਰ ਨੂੰ ਇਕ ਹੋਰ ਡੂੰਘਾ ਸਦਮਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਜਵਾਈ ਮੋਹਨ ਲਾਲ ਭਗਤ ਦਾ ਵੀ ਅੱਜ ਦਿਹਾਂਤ ਹੋ ਗਿਆ। ਇਕ ਹੀ ਦਿਨ ਪਰਿਵਾਰ ਵਿਚ ਦੋ ਮੌਤਾਂ ਦੀ ਖ਼ਬਰ ਨਾਲ ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਿਚ ਸੋਗ ਦੀ ਲਹਿਰ ਦੌੜ ਪਈ ਹੈ। 

Image

ਦੱਸਿਆ ਜਾ ਰਿਹਾ ਹੈ ਕਿ ਮੋਹਨ ਲਾਲ ਭਗਤ ਨੂੰ ਕੁਝ ਦਿਨ ਪਹਿਲਾਂ ਬ੍ਰੇਨ ਹੇਮਰੇਜ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਬ੍ਰੇਨ ਹੇਮਰੇਜ ਦੇ ਬਾਅਦ ਉਹ ਕੋਮਾ ਵਿਚ ਚਲੇ ਗਏ ਸਨ ਅਤੇ ਉਨ੍ਹਾਂ ਨੇ ਦਮ ਤੋੜ ਦਿੱਤਾ। ਮੋਹਨ ਲਾਲ ਭਗਤ ਜਲੰਧਰ ਦੇ ਦਿਲਬਾਗ ਨਗਰ ਦੇ ਰਹਿਣ ਵਾਲੇ ਸਨ ਅਤੇ ਸਿੰਚਾਈ ਵਿਭਾਗ ਤੋਂ ਸੇਵਾ ਮੁਕਤ ਹੋਏ ਸਨ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਅਤੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ 93 ਸਾਲ ਦੀ ਉਮਰ 'ਚ ਜਲੰਧਰ ਦੇ ਬਸਤੀ ਇਲਾਕੇ ਸਥਿਤ ਆਪਣੇ ਨਿਵਾਸ 'ਤੇ ਆਖਰੀ ਸਾਹ ਲਿਆ। ਭਗਤ ਚੁੰਨੀ ਲਾਲ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਕਰੀਬ 5 ਵਜੇ ਬਸਤੀ ਸ਼ੇਖ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ 'ਤੇ ਪੰਜਾਬ ਸਰਕਾਰ ਵੱਲੋਂ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ। ਵੱਖ-ਵੱਖ ਸਿਆਸੀ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਮੋਹਿੰਦਰ ਭਗਤ ਨਾਲ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ।