ਲੁਧਿਆਣਾ ਪੁਲਸ ਵੱਲੋਂ ਢਾਈ ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ''ਚ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ ਪੁਲਸ ਵੱਲੋਂ ਢਾਈ ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ''ਚ ਮੁਲਜ਼ਮ ਗ੍ਰਿਫ਼ਤਾਰ

ਸਾਈਬਰ ਕ੍ਰਾਈਮ ਪੁਲਸ ਨੇ ਮਨਵਿੰਦਰ ਸਿੰਘ ਉਰਫ਼ ਮਨੀ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵੱਲੋਂ ਆਪਣੇ ਖਾਤਿਆਂ ਵਿਚ ਫਰਾਡ ਦੀ ਰਕਮ ਪੁਆਕੇ ਧੋਖਾਧੜੀ ਕੀਤੀ ਹੈ। ਮੁੱਕਦਮੇ ਵਿਚ ਉਕਤ ਦੂਜਾ ਮੁਲਜ਼ਮ ਮਨਵਿੰਦਰ ਸਿੰਘ ਓਰਫ ਮਨੀ ਨੂੰ ਹਸਬ ਜ਼ਾਬਤਾ ਗ੍ਰਿਫ਼ਤਾਰ ਕੀਤਾ ਅਤੇ ਪੇਸ਼ ਅਦਾਲਤ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। 

ਮੁਲਜ਼ਮ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪੀੜਤ ਦੀ ਫਰਮ ਦੇ ਮੈਨੇਜਰ ਨੂੰ ਫਰਮ ਦੇ ਮਾਲਕ ਦੀ ਫੋਟੋ ਲਗਾ ਕੇ ਮੈਨੇਜਰ ਨੂੰ ਕਿਸੇ ਫਰਮ ਨਾਲ ਬਿਜਨਸ ਕਰਨ ਦਾ ਦੱਸ ਕੇ ਉਸ ਪਾਸੋਂ ਕ੍ਰੀਬ 2 ਕਰੋੜ 45 ਲੱਖ ਰੁਪਏ ਧੋਖੇ ਨਾਲ ਹਾਸਲ ਕੀਤੇ ਹਨ। ਇਸ ਮਾਮਲੇ ਨਾਲ ਸਬੰਧਿਤ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਡਿਜੀਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਕਰੀਬ 24 ਲੱਖ ਰੁਪਏ ਪੀੜਤ ਨੂੰ ਵਾਪਸ ਕਰਵਾਏ ਜਾ ਚੁੱਕੇ ਹਨ। ਪੁਲਿਸ ਵੱਲੋਂ ਲੋਕਾਂ ਨੂੰ ਅਤੇ ਖਾਸ ਕਰਕੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਕਿਸੇ ਵੀ ਸ਼ੱਕੀ ਕਾਲ ਜਾਂ ਮੈਸੇਜ ਤੋਂ ਸਾਵਧਾਨ ਰਹਿਣ ਅਤੇ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ 1930 ਜਾਂ ਨਜ਼ਦੀਕੀ ਪੁਲਿਸ ਥਾਣੇ ਨਾਲ ਸੰਪਰਕ ਕਰਨ।