- Updated: June 04, 2024 06:32 PM
ਪੰਜਾਬ ਵਿਚ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਸੀਟ 'ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ। ਇਥੇ ਆਪ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ ਹਰਾ ਨੇ ਜਿੱਤ ਹਾਸਲ ਕੀਤੀ ਹੈ। ਮਾਲਵਿੰਦਰ ਸਿੰਘ ਨੇ 10846 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਮਾਲਵਿੰਦਰ ਕੰਗ ਨੂੰ 3,13,217 ਵੋਟਾਂ ਪਈਆਂ ਹਨ। ਉਥੇ ਹੀ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੂਜੇ ਨੰਬਰ 'ਤੇ ਰਹੇ ਹਨ। ਸਿੰਗਲਾ ਨੂੰ 302371 ਵੋਟਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ 186578 ਵੋਟਾਂ ਨਾਲ ਤੀਜੇ ਨੰਬਰ 'ਤੇ, ਅਕਾਲੀ ਦਲ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ 117936 ਵੋਟਾਂ ਨਾਲ ਚੌਥੇ ਨੰਬਰ ਅਤੇ ਪੰਜਵੇਂ ਨੰਬਰ 'ਤੇ ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਰਹੇ ਹਨ। ਜਸਵੀਰ ਗੜੀ ਨੂੰ 90157 ਵੋਟਾਂ ਮਿਲੀਆਂ ਹਨ।
ਇਥੇ ਦੱਸ ਦੇਈਏ ਕਿ ਸ੍ਰੀ ਅਨੰਦਪੁਰ ਸਾਹਿਬ 'ਚ ਕੁੱਲ 61.98 ਫ਼ੀਸਦੀ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਨੂੰ ਲੈ ਕੇ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਸ੍ਰੀ ਅਨੰਦਪੁਰ ਸਾਹਿਬ - 67.79, ਬਲਾਚੌਰ - 64.34, ਬੰਗਾ - 60.60, ਚਮਕੌਰ ਸਾਹਿਬ - 63.98, ਗੜ੍ਹਸ਼ੰਕਰ - 60.93, ਖਰੜ - 56.80, ਨਵਾਂਸ਼ਹਿਰ - 60.50 ਰੂਪਨਗਰ - 67.18 ਅਤੇ ਐੱਸ.ਏ.ਐੱਸ. ਨਗਰ 'ਚ- 60.16 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ।