MP ਸੁਸ਼ੀਲ ਰਿੰਕੂ ਨੇ ਲੋਕ ਸਭਾ ’ਚ ਦਿੱਲੀ ਸੇਵਾਵਾਂ ਬਿੱਲ ਪਾਸ ਹੋਣ ਤੇ ਪਾੜ ਕੇ ਸੁੱਟੀ ਬਿੱਲ ਦੀ ਕਾਪੀ, ਪੂਰੇ ਇਜਲਾਸ ਲਈ ਹੋਏ ਮੁਅੱਤਲ। 

 MP ਸੁਸ਼ੀਲ ਰਿੰਕੂ ਨੇ ਲੋਕ ਸਭਾ ’ਚ ਦਿੱਲੀ ਸੇਵਾਵਾਂ ਬਿੱਲ ਪਾਸ ਹੋਣ ਤੇ ਪਾੜ ਕੇ ਸੁੱਟੀ ਬਿੱਲ ਦੀ ਕਾਪੀ, ਪੂਰੇ ਇਜਲਾਸ ਲਈ ਹੋਏ ਮੁਅੱਤਲ। 

ਲੋਕ ਸਭਾ ਵਿਚ ਦਿੱਲੀ ਸੇਵਾਵਾਂ ਬਿੱਲ ਪਾਸ ਕਰ ਦਿਤਾ ਗਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਰਹਿੰਦੇ ਮਾਨਸੂਨ ਇਜਲਾਸ ਲਈ ਮੁਅੱਤਲ ਕਰ ਦਿਤਾ ਗਿਆ ਹੈ। ਉਨ੍ਹਾਂ 'ਤੇ ਸਪੀਕਰ ਓਮ ਬਿਰਲਾ ਦੀ ਕੁਰਸੀ 'ਤੇ ਕਾਗਜ਼ ਸੁੱਟਣ ਦਾ ਇਲਜ਼ਾਮ ਹੈ।

ਸੰਸਦ ਮੈਂਬਰ ਰਿੰਕੂ ਨੂੰ ਸੰਸਦ ਦੇ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿਤਾ ਗਿਆ ਹੈ। ਅਜਿਹੇ 'ਚ ਉਹ ਸਦਨ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਣਗੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੀ ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲ ਕਰ ਦਿਤਾ ਗਿਆ ਹੈ। ਰਿੰਕੂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵਲੋਂ ਲਿਆਂਦਾ ਗਿਆ ਸੀ, ਜਿਸ ਨੂੰ ਸਦਨ ਨੇ ਸਹਿਮਤੀ ਦੇ ਦਿਤੀ।