2600 ਕਿੱਲੋਮੀਟਰ ਦੂਰ ਜਹਾਜ਼ ਦਾ ਟਾਇਰ ਫੜ ਪਹੁੰਚ ਗਿਆ ਮੁੰਡਾ

2600 ਕਿੱਲੋਮੀਟਰ ਦੂਰ ਜਹਾਜ਼ ਦਾ ਟਾਇਰ ਫੜ ਪਹੁੰਚ ਗਿਆ ਮੁੰਡਾ

ਸੁਨਹਿਰੀ ਭਵਿੱਖ ਲਈ ਵਿਦੇਸ਼ ਜਾਣ ਦੇ ਚਾਹਵਾਨ ਲੋਕ ਅਕਸਰ ਕੋਈ ਨਾ ਕੋਈ ਫ਼ਿਲਮੀ ਜੁਗਾੜ ਲਗਾ ਹੀ ਲੈਂਦੇ ਹਨ। ਇਸੇ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 13 ਸਾਲ ਦਾ ਮੁੰਡਾ ਅਫ਼ਗਾਨਿਸਤਾਨ ਤੋਂ ਦਿੱਲੀ ਪਹੁੰਚ ਗਿਆ, ਉਹ ਵੀ ਜਹਾਜ਼ ਦੇ ਪਹੀਏ ਵਾਲੀ ਜਗ੍ਹਾ 'ਚ ਬੈਠ ਕੇ। 

ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਬੁਲ ਏਅਰਪੋਰਟ 'ਤੇ ਇੰਨੀ ਸਖ਼ਤ ਚੈਕਿੰਗ ਦੇ ਬਾਵਜੂਦ ਇਹ ਮੁੰਡਾ ਕਿਸੇ ਤਰ੍ਹਾਂ ਜਹਾਜ਼ ਨੇੜੇ ਪਹੁੰਚ ਗਿਆ ਤੇ ਪਹੀਏ ਵਾਲੀ ਜਗ੍ਹਾ, ਜੋ ਕਿ ਅੰਦਰੋਂ ਖਾਲੀ ਹੁੰਦੀ ਹੈ, 'ਚ ਬੈਠ ਕੇ 2 ਘੰਟੇ ਦੇ ਸਫ਼ਰ ਮਗਰੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪਹੁੰਚ ਗਿਆ। ਇਹ ਘਟਨਾ 22 ਸਤੰਬਰ ਸਵੇਰ ਕਰੀਬ 11 ਵਜੇ ਦੀ ਹੈ। ਹਾਲਾਂਕਿ ਦਿੱਲੀ ਪਹੁੰਚਣ ਮਗਰੋਂ ਉਹ ਫੜਿਆ ਗਿਆ ਤੇ ਉਸ ਨੂੰ ਉਸੇ ਫਲਾਈਟ ਰਾਹੀਂ ਵਾਪਸ ਅਫ਼ਗਾਨਿਸਤਾਨ ਭੇਜ ਦਿੱਤਾ ਗਿਆ। 

ਪੁੱਛ ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਮੁੰਡਾ ਅਫ਼ਗਾਨਿਸਤਾਨ ਦੇ ਕੁੰਦੁਜ਼ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਕਾਬੂ ਕਰ ਕੇ ਉਸੇ ਫਲਾਈਟ ਰਾਹੀਂ ਵਾਪਸ ਭੇਜ ਦਿੱਤਾ ਗਿਆ ਤੇ ਏਅਰਪੋਰਟ ਸਕਿਓਰਟੀ ਫੋਰਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਘਟਨਾ ਨੇ ਲੋਕਾਂ ਨੂੰ ਬਾਲੀਵੁੱਡ ਦੀ ਫ਼ਿਲਮ 'ਸ਼ਿੱਦਤ' ਦੀ ਯਾਦ ਦੁਆ ਦਿੱਤੀ ਹੈ, ਜਿਸ 'ਚ ਮੁੰਡਾ ਕੁੜੀ ਨੂੰ ਮਿਲਣ ਲਈ ਇੰਗਲੈਂਡ ਜਾਣ ਲਈ ਜਹਾਜ਼ ਦੇ ਟਾਇਰ ਵਾਲੀ ਜਗ੍ਹਾ 'ਤੇ ਬੈਠ ਕੇ ਗਿਆ ਸੀ।