ਕਿਸਾਨਾਂ ਨੇ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਕਿਸਾਨ ਭਵਨ ਦੇ ਗੇਟ ਉੱਤੇ ਲਗਾਇਆ ਧਰਨਾ

ਕਿਸਾਨਾਂ ਨੇ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਕਿਸਾਨ ਭਵਨ ਦੇ ਗੇਟ ਉੱਤੇ ਲਗਾਇਆ ਧਰਨਾ

ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਹੁਣ  ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੀ ਧਰਨਾ ਲਗਾ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੇ ਹਿਰਾਸਤ ਵਿਚ ਲਏ ਗਏ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਮੰਡੀਆਂ ਵਿਚ ਝੋਨਾ ਨਹੀਂ ਖਰੀਦਿਆ ਜਾਂਦਾ, ਉਦੋਂ ਤੱਕ ਕਿਸਾਨ ਇਥੇ ਹੀ ਡਟੇ ਰਹਿਣਗੇ।

ਇਸ ਮੌਕੇ ’ਤੇ ਉੱਘੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ ਆਦਿ ਸਾਰੇ ਆਗੂ ਕਿਸਾਨ ਭਵਨ ਵਿਚ ਮੌਜੂਦ ਹਨ ਅਤੇ ਇੱਥੇ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਕਿਸਾਨ ਭਵਨ ਤੋਂ ਬਾਹਰ ਜਾਣ ਲਈ ਰੋਕ ਰਹੇ ਹਨ।