ਏਜੰਟਾਂ ਨੇ ਮਾਛੀਵਾੜਾ ਦੇ ਲਵਪ੍ਰੀਤ ਸਿੰਘ ਨੂੰ 15 ਲੱਖ ਰੁਪਏ ਲੈ ਕੇ ਸਲਵਾਕੀਆ ’ਚ ਫਸਾਇਆ

ਏਜੰਟਾਂ ਨੇ ਮਾਛੀਵਾੜਾ ਦੇ ਲਵਪ੍ਰੀਤ ਸਿੰਘ ਨੂੰ 15 ਲੱਖ ਰੁਪਏ ਲੈ ਕੇ ਸਲਵਾਕੀਆ ’ਚ ਫਸਾਇਆ

ਚਮਕੌਰ ਸਾਹਿਬ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋਂ ਅੱਜ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕੀਤੀ ਗਈ। ਇਸ ਵੀਡੀਓ ਸਲਵਾਕੀਆ ਤੋਂ ਪੋਸਟ ਕੀਤੀ ਗਈ ਅਤੇ ਪੋਸਟ ਵਿਚ ਲਵਪ੍ਰੀਤ ਸਿੰਘ ਕਾਫੀ ਭਾਵੁਕ ਨਜ਼ਰ ਆ ਰਿਹਾ।ਵੀਡੀਓ ’ਚ ਲਵਪ੍ਰੀਤ ਸਿੰਘ ਨੇ ਚੰਡੀਗੜ੍ਹ ਦੀ ਸੰਦੀਪ ਬੁੱਬੂ ਸ਼ਿਵਾ ਇਮੀਗ੍ਰੇਸ਼ਨ ਅਤੇ ਚਮਕੌਰ ਸਾਹਿਬ ਦੇ ਟਰੈਵਲ ਏਜੰਟ ’ਤੇ ਗੰਭੀਰ ਇਲਜ਼ਾਮ ਲਗਾਏ। ਮਾਛੀਵਾੜੀ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਪਹਿਲਾਂ ਇਨ੍ਹਾਂ ਏਜੰਟਾਂ ਨੂੰ 12 ਲੱਖ ਰੁਪਏ ਦਿੱਤੇ, ਜਿਸ ਤੋਂ ਬਾਅਦ ਮੈਂ ਲਗਭਗ 2 ਸਾਲ ਇਨ੍ਹਾਂ ਏਜੰਟਾਂ ਵੱਲੋਂ ਪ੍ਰੇਸ਼ਾਨ ਕੀਤਾ ਗਿਆ। ਫਿਰ ਇਨ੍ਹਾਂ ਏਜੰਟਾਂ ਨੇ ਮੈਨੂੰ ਸਲਵਾਕੀਆ ਭੇਜਿਆ।

ਇਥੇ ਆ ਕੇ ਵੀ ਇਨ੍ਹਾਂ ਏਜੰਟਾਂ ਨੂੰ ਮੈਂ ਲਗਭਗ 2.50 ਲੱਖ ਰੁਪਏ ਦਿੱਤੇ ਪਰ ਇਨ੍ਹਾਂ ਵੱਲੋਂ ਮੈਨੂੰ ਇਥੇ ਕੋਈ ਕੰਮ ਨਹੀਂ ਦਿਵਾਇਆ  ਗਿਆ, ਜਦਕਿ ਇਨ੍ਹਾਂ ਵੱਲੋਂ ਮੈਨੂੰ ਕੰਮ ਦਿਵਾਉਣ ਦਾ ਦਾਅਵਾ ਕੀਤਾ ਗਿਆ ਸੀ। ਮੈਂ ਇਥੇ ਪੰਜ-ਛੇ ਮਹੀਨਿਆਂ ਤੋਂ ਫਸਿਆ ਹੋਇਆ ਹਾਂ ਮੇਰੇ ਕੋਲ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ। ਭਾਵੁਕ ਹੁੰਦਿਆਂ ਲਵਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਮੈਨੂੰ ਕੁੱਝ ਹੋ ਗਿਆ ਤਾਂ ਇਸ ਸਭ ਲਈ ਸ਼ਿਵਾ ਇਮੀਗ੍ਰੇਸ਼ਨ ਚੰਡੀਗੜ੍ਹ 20 ਸੈਕਟਰ ਦਾ ਇਮੀਗ੍ਰੇਸ਼ਨ ਦਫਤਰ ਅਤੇ ਬੱਬੂ ਚਮਕੌਰ ਸਾਹਿਬ ਵਾਲਾ ਜ਼ਿੰਮੇਵਾਰ ਹੋਵੇਗਾ, ਹੁਣ ਇਨ੍ਹਾਂ ਨੇ ਮੇਰਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ। ਜਦਿਕ ਮੈਂ ਆਪਣੀ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਜਾਣ ਦੇ ਲਈ ਇਨ੍ਹਾਂ ਨੂੰ ਪੈਸੇ ਦਿੱਤੇ ਸਨ।