PM ਮੋਦੀ ਦੇ ਸੰਭਾਵਿਤ ਦੌਰੇ ਤੋਂ ਪਹਿਲਾਂ NRIs ਨੇ ਸਿਡਨੀ ਉਪਨਗਰ ਦਾ ਨਾਂ ''ਲਿਟਲ ਇੰਡੀਆ'' ਰੱਖਣ ਦੀ ਮੰਗ ਕੀਤੀ।

 PM ਮੋਦੀ ਦੇ ਸੰਭਾਵਿਤ ਦੌਰੇ ਤੋਂ ਪਹਿਲਾਂ NRIs ਨੇ ਸਿਡਨੀ ਉਪਨਗਰ ਦਾ ਨਾਂ ''ਲਿਟਲ ਇੰਡੀਆ'' ਰੱਖਣ ਦੀ ਮੰਗ ਕੀਤੀ।

ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਪੱਛਮੀ ਸਿਡਨੀ ਦੇ ਇਕ ਉਪਨਗਰ ਦਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਦੀ ਸੰਭਾਵਿਤ ਯਾਤਰਾ ਤੋਂ ਪਹਿਲਾਂ 'ਲਿਟਲ ਇੰਡੀਆ' ਰੱਖਣ ਦੀ ਇਕ ਵਾਰ ਫਿਰ ਮੰਗ ਕੀਤੀ ਹੈ। ਮੀਡੀਆ ਵਿਚ ਆਈ ਇਕ ਖ਼ਬਰ ਤੋਂ ਇਹ ਜਾਣਕਾਰੀ ਮਿਲੀ। ਏਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਉਪਨਗਰ ਖੇਤਰ ਹੈਰਿਸ ਪਾਰਕ ਵਿਚ ਭਾਰਤੀ ਕਾਰੋਬਾਰੀ ਵੱਖ-ਵੱਖ ਰੈਸਟੋਰੈਂਟਾਂ ਅਤੇ ਪ੍ਰਚੂਨ ਦੁਕਾਨਾਂ ਦੇ ਸਮੂਹ ਨੂੰ 'ਲਿਟਲ ਇੰਡੀਆ' ਦੇ ਰੂਪ ਵਿਚ ਸੰਬੋਧਿਤ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਧਿਕਾਰਤ ਤੌਰ 'ਤੇ ਇਹ ਨਾਮ ਰੱਖਣ ਨਾਲ ਇਹ ਖੇਤਰ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ।

ਲਿਟਲ ਇੰਡੀਆ ਹੈਰਿਸ ਪਾਰਕ ਬਿਜਨੈੱਸ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਦੇਸ਼ਵਾਲ ਮੁਤਾਬਕ ਖੇਤਰ ਦਾ ਨਾਮ ਅਧਿਕਾਰਤ ਤੌਰ 'ਤੇ 'ਲਿਟਲ ਇੰਡੀਆ' ਰੱਖਣ ਦਾ ਪਹਿਲਾ ਪ੍ਰਸਤਾਵ 2015 ਵਿਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਉਪਨਗਰ ਦਾ ਨਾਮ ਰਸਮੀ ਤੌਰ 'ਤੇ 'ਲਿਟਲ ਇੰਡੀਆ' ਐਲਾਨ ਕਰਨ ਦੀ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ ਸੀ ਕਿਉਂਕਿ ਭੂਗੋਲਿਕ ਨੇਮਜ਼ ਬੋਰਡ ਨੇ ਇਕ ਸਬੰਧਤ ਪਰਿਸ਼ਦ (ਪੈਰਾਮੈਟਾ ਕੌਂਸਲ) ਨੂੰ ਮਾਰਕੀਟਿੰਗ ਸਮੱਗਰੀ ਵਿਚ ਇਸ ਸ਼ਬਦ ਦੀ ਵਰਤੋਂ ਨਾ ਕਰਨ ਲਈ ਕਿਹਾ ਸੀ, ਕਿਉਂਕਿ ਇਸ ਨਾਲ 'ਭੰਬਲਭੂਸਾ' ਪੈਦਾ ਹੁੰਦਾ ਹੈ। ਕੌਸਲ ਨੇ ਕਿਹਾ ਕਿ ਇਸ ਸਬੰਧ ਵਿਚ ਬੋਰਡ ਨਾਲ ਸਲਾਹ-ਮਸ਼ਵਰਾ ਜਾਰੀ ਹੈ ਅਤੇ ਅਜੇ ਤੱਕ 'ਲਿਟਲ ਇੰਡੀਆ' ਨਾਮ ਦੇ ਸਬੰਧ ਵਿਚ ਕੋਈ ਰਸਮੀ ਅਰਜ਼ੀ ਨਹੀਂ ਮਿਲੀ ਹੈ।