ਦੇਸ਼ ਵਾਸੀਆਂ ਨੂੰ PM ਮੋਦੀ ਨੇ ਕਿਹਾ- ''ਈਦ ਮੁਬਾਰਕ''

 ਦੇਸ਼ ਵਾਸੀਆਂ ਨੂੰ PM ਮੋਦੀ ਨੇ ਕਿਹਾ- ''ਈਦ ਮੁਬਾਰਕ''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਈਦ ਮੌਕੇ ਦੇਸ਼ ਵਾਸੀਆਂ ਨੂੰ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵਿਚ ਕਿਹਾ ਕਿ ਈਦ-ਉੱਲ-ਫਿਤਰ ਦੀ ਵਧਾਈ। ਸਾਡੇ ਸਮਾਜ ਵਿਚ ਸਦਭਾਵਨਾ ਅਤੇ ਦਇਆ ਦੀ ਭਾਵਨਾ ਅੱਗੇ ਵਧੇ। ਮੈਂ ਸਾਰਿਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਵੀ ਪ੍ਰਾਰਥਨਾ ਕਰਦਾ ਹਾਂ। ਈਦ ਮੁਬਾਰਕ।

                 Image


ਦੱਸ ਦੇਈਏ ਕਿ ਭਾਰਤ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਲੋਕ ਖ਼ਾਸ ਕਰ ਕੇ ਮੁਸਲਿਮ ਸ਼ਨੀਵਾਰ ਨੂੰ ਈਦ ਦਾ ਤਿਉਹਾਰ ਮਨਾ ਰਹੇ ਹਨ। ਮੁਸਲਿਮ ਇਕ-ਦੂਜੇ ਨੂੰ ਗਲੇ ਲੱਗ ਕੇ ਈਦ ਦੀ ਮੁਬਾਰਕ ਦਿੰਦੇ ਹਨ। ਈਦ ਦੀਆਂ ਢੇਰ ਸਾਰੀਆਂ ਮੁਬਾਰਕਬਾਦ ਦਿੰਦੇ ਹਨ।