- Updated: July 27, 2026 11:15 AM
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਅੱਜ 13 ਜ਼ਿਲ੍ਹਿਆਂ ਦੇ ਯੂਥ ਪ੍ਰਧਾਨ ਨਿਯੁਕਤ ਕੀਤੇ ਗਏ। ਪਾਰਟੀ ਦੇ ਮੀਡੀਆ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਵੱਲੋਂ ਜਾਰੀ ਕੀਤੇ ਪ੍ਰੈੱਸ ਬਿਆਨ ’ਚ ਜਾਣਕਾਰੀ ਦਿੱਤੀ ਗਈ ਕਿ ਪਾਰਟੀ ਦੇ ਮੁੱਖ ਦਫ਼ਤਰ ਸਕੱਤਰ ਭਾਈ ਪ੍ਰਗਟ ਸਿੰਘ ਮੀਆਂਵਿੰਡ ਦੇ ਦਸਤਖ਼ਤਾਂ ਹੇਠ ਜਾਰੀ ਅਧਿਕਾਰਕ ਲੈਟਰਹੈੱਡ ਰਾਹੀਂ ਪੰਜਾਬ ਦੇ 13 ਜ਼ਿਲ੍ਹਿਆਂ ਲਈ ਇਨ੍ਹਾਂ ਯੂਥ ਵਿੰਗ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ।
ਇਸ ਤਹਿਤ ਭਾਈ ਸੁਖਬੀਰ ਸਿੰਘ ਚੀਮਾ (ਅੰਮ੍ਰਿਤਸਰ ਸ਼ਹਿਰੀ), ਭਾਈ ਸਰਤਾਜ ਸਿੰਘ (ਤਰਨਤਾਰਨ), ਭਾਈ ਸੁਖਵਿੰਦਰ ਸਿੰਘ (ਹੁਸ਼ਿਆਰਪੁਰ), ਭਾਈ ਮਨਦੀਪ ਸਿੰਘ ਮੰਡਲੀ (ਮਾਨਸਾ), ਭਾਈ ਮਨਪ੍ਰੀਤ ਸਿੰਘ ਸਿੱਧੂ (ਬਠਿੰਡਾ), ਐਡਵੋਕੇਟ ਭਾਈ ਗੁਰਕੀਰਤ ਸਿੰਘ (ਸੰਗਰੂਰ), ਭਾਈ ਪਰਮਿੰਦਰ ਸਿੰਘ ਕਾਹਨਾਂ (ਕਪੂਰਥਲਾ), ਭਾਈ ਜਗਦੀਪ ਸਿੰਘ ਡੰਘੇੜੀਆਂ (ਫਤਹਿਗੜ੍ਹ ਸਾਹਿਬ), ਭਾਈ ਰਣਬੀਰ ਸਿੰਘ ਬਾਦੀਆਂ (ਸ੍ਰੀ ਮੁਕਤਸਰ ਸਾਹਿਬ), ਭਾਈ ਹੈਦਰ ਖਾਨ ਢੱਡੇਵਾੜਾ (ਮਾਲੇਰਕੋਟਲਾ), ਭਾਈ ਅਵਿਨਿੰਦਰ ਸਿੰਘ ਗੋਲਡੀ (ਲੁਧਿਆਣਾ ਦਿਹਾਤੀ– ਜਗਰਾਓਂ), ਭਾਈ ਵਰਿੰਦਰ ਸਿੰਘ (ਲੁਧਿਆਣਾ ਦਿਹਾਤੀ–ਖੰਨਾ) ਅਤੇ ਭਾਈ ਗੁਰਦੀਪ ਸਿੰਘ (ਫਿਰੋਜ਼ਪੁਰ) ਨੂੰ ਯੂਥ ਵਿੰਗ ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਹ ਨਿਯੁਕਤੀਆਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਪੰਜਾਬ ਯੂਥ ਵਿੰਗ ਵੱਲੋਂ ਸੂਬੇ ਭਰ ’ਚ ਲਗਾਤਾਰ ਕੀਤੀਆਂ ਗਈਆਂ ਸੰਗਠਨਾਤਮਕ ਮੀਟਿੰਗਾਂ, ਵਿਚਾਰ-ਵਟਾਂਦਰੇ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੀਆਂ ਗਈਆਂ ਹਨ। ਪਾਰਟੀ ਨੂੰ ਵਿਸ਼ਵਾਸ ਹੈ ਕਿ ਨਵ-ਨਿਯੁਕਤ ਯੂਥ ਪ੍ਰਧਾਨ ਆਪਣੇ-ਆਪਣੇ ਜ਼ਿਲ੍ਹਿਆਂ ’ਚ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ, ਸੰਗਠਨ ਦਾ ਵਿਸਥਾਰ ਕਰਨ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਉਣਗੇ।