ਸੰਗਰੂਰ ਤੋਂ ਅਕਾਲੀ ਆਗੂ ਸਤਪਾਲ ਸਿੰਗਲਾ ਸਮੇਤ ਕਈ ਹੋਰ ਭਾਜਪਾ ’ਚ ਹੋਏ ਸ਼ਾਮਲ

 ਸੰਗਰੂਰ ਤੋਂ ਅਕਾਲੀ ਆਗੂ ਸਤਪਾਲ ਸਿੰਗਲਾ ਸਮੇਤ ਕਈ ਹੋਰ ਭਾਜਪਾ ’ਚ ਹੋਏ ਸ਼ਾਮਲ

ਪੰਜਾਬ ਦੇ ਹਿੰਦੂ ਚਿਹਰਾ ਸਤਪਾਲ ਸਿੰਗਲਾ ਆਪਣੇ ਵਰਕਰਾਂ ਸਮੇਤ ਬੀਤੇ ਦਿਨੀਂ ਜਲੰਧਰ ਵਿਖੇ ਭਾਜਪਾ ’ਚ ਸ਼ਾਮਿਲ ਹੋਏ। ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਲਹਿਰਾਗਾਗਾ ਵਿਖੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। 1977 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਪਾਰਟੀ ’ਚ ਕੰਮ ਕੀਤਾ ਪੰਜਾਬ ਅਤੇ ਸੈਂਟਰ ਦੇ ਵੱਖ ਵੱਖ ਅਹੁਦਿਆਂ ’ਤੇ ਵੀ ਰਹੇ।

ਸਤਪਾਲ ਸਿੰਗਲਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ’ਚ ਪ੍ਰਕਾਸ਼ ਸਿੰਘ ਬਾਦਲ ਹੁੰਦਿਆਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਮਾਣ ਬਖਸ਼ਿਆ, ਪਰ ਹੁਣ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਅਯੋਧਿਆ ਵਿਖੇ ਬਣੇ ਰਾਮ ਮੰਦਿਰ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਿਲ ਹੋਏ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਜਪਾ ਦਾ ਤਾਂ ਕਿਸਾਨਾਂ ਲਗਾਤਾਰ ਵਿਰੋਧ ਕਰ ਰਿਹਾ ਹੈ, ਤਾਂ ਉਹਨਾਂ ਨੇ ਕਿਹਾ ਕਿਸਾਨਾਂ ਦਾ ਵਿਰੋਧ ਕਰਨਾ ਆਪਣਾ ਅਧਿਕਾਰ ਹੈ। ਪਰ ਅਸੀਂ ਭਾਜਪਾ ਤੋਂ ਵੀ ਇਹ ਸੀ ਗੱਲ ਦੀ ਮੰਗ ਕਰਦੇ ਆਂ ਕਿ ਕਿਸਾਨਾਂ ਨਾਲ ਬੈਠ ਕੇ ਮਸਲੇ ਹੱਲ ਕੀਤੇ ਜਾਣ। ਉਹਨਾਂ ਨੇ ਆੜਤੀਆਂ ਦੀ ਕਮਿਸ਼ਨ ਵਧਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਵਿਖੇ ਸਾਨੂੰ ਹਿੰਦੂ ਚਿਹਰਾ ਅਰਵਿੰਦ ਖੰਨਾ ਨੂੰ ਟਿਕਟ ਦੇ ਕੇ ਬਹੁਤ ਹੀ ਵਧੀਆ ਕੰਮ ਸੰਗਰੂਰ ਹਲਕੇ ਲਈ ਕੀਤਾ। ਉਨ੍ਹਾਂ ਕਿਹਾ ਕਿ ਅਰਵਿੰਦ ਖੰਨਾ ਪਹਿਲਾ ਹੀ ਆਮ ਲੋਕਾਂ ’ਚ ਵਿਚਰਦੇ ਰਹੇ ਹਨ ਤੇ ਲੋਕ ਭਲਾਈ ਸਕੀਮਾਂ ਵੀ ਆਪਣੇ ਪੱਧਰ ਉੱਤੇ ਚਲਾਈਆਂ ਹੋਈਆਂ ਹਨ ਜਿਸ ਨੂੰ ਲੈ ਕੇ ਉਹ ਅਰਵਿੰਦ ਖੰਨਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ।