ਅੱਜ ਤੋਂ ਅਮਰਨਾਥ ਯਾਤਰਾ ਸ਼ੁਰੂ,ਰਵਾਨਾ ਹੋਇਆ ਪਹਿਲਾ ਜੱਥਾ,ਹੁਣ ਤੱਕ 3 ਲੱਖ ਤੋਂ ਜ਼ਿਆਦਾ ਸ਼ਰਧਾਲੂ ਕਰਾ ਚੁੱਕੇ ਰਜਿਸਟ੍ਰੇਸ਼ਨ

ਅੱਜ ਤੋਂ ਅਮਰਨਾਥ ਯਾਤਰਾ ਸ਼ੁਰੂ,ਰਵਾਨਾ ਹੋਇਆ ਪਹਿਲਾ ਜੱਥਾ,ਹੁਣ ਤੱਕ 3 ਲੱਖ ਤੋਂ ਜ਼ਿਆਦਾ ਸ਼ਰਧਾਲੂ ਕਰਾ ਚੁੱਕੇ ਰਜਿਸਟ੍ਰੇਸ਼ਨ

ਸਖਤ ਸੁਰੱਖਿਆ ਇੰਤਜ਼ਾਮਾਂ ਵਿਚ ਅੱਜ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਬਾਬਾ ਬਰਫਾਨੀ ਦੀ ਯਾਤਰਾ ਦਾ ਪਹਿਲਾ ਜਥਾ ਪਵਿੱਤਰ ਗੁਫਾ ਵੱਲ ਨੁਨਵਾਨ ਬੇਸ ਕੈਂਪ ਤੋਂ ਰਵਾਨਾ ਹੋ ਗਿਆ। ਬੇਸ ਕੈਂਪ ਤੋ 1997 ਯਾਤਰੀਆਂ ਨੇ ਪੈਦਲ ਚੜ੍ਹਾਈ ਸ਼ੁਰੂ ਕੀਤੀ ਜੋ ਪਹਿਲਗਾਮ ਦੇ ਰਸਤਿਓਂ 2 ਦਿਨਾਂ ਤੱਕ ਪੈਦਲ ਚੜ੍ਹਾਈ ਕਰਕੇ ਬਾਬਾ ਦੀ ਗੁਫਾ ਪਹੁੰਚਣਗੇ ਤੇ ਬਾਬਾ ਬਰਫਾਨੀ ਦੇ ਦਰਸ਼ਨ ਕਰਨਗੇ।

ਮੰਨਿਆ ਜਾਂਦਾ ਹੈ ਕਿ ਭਗਵਾਨ ਭੋਲੇਨਾਥ ਪਹਿਲਗਾਮ ਦੇ ਰਸਤੇ ਤੋਂ ਹੀ ਮਾਤਾ ਪਾਰਵਤੀ ਨਾਲ ਅਮਰਨਾਥ ਗੁਫਾ ਗਏ ਸਨ। ਉਦੋਂ ਤੋਂ ਇਸ ਰਸਤੇ ਨੂੰ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਰਸਤੇ ਤੋਂ 32 ਕਿਲੋਮੀਟਰ ਦੀ ਮੁਸ਼ਕਲ ਚੜ੍ਹਾਈ ਰਹਿੰਦੀ ਹੈ। ਨੁਨਵਾਨ ਬੇਸ ਕੈਂਪ ਤੋਂ ਨਿਕਲ ਕੇ ਪਹਿਲਾ ਪੜਾਅ ਚੰਦਨਵਾੜੀ ਹੋਵੇਗਾ। ਇਥੋਂ ਮਹਾਗੁਣਸ ਟੌਪ ਫਿਰ ਸ਼ੇਸ਼ਨਾਗ ਤੇ ਫਿਰ ਪੰਜਤਰਨੀ ਵਿਚ ਇਹ ਯਾਤਰਾ ਬਾਲਟਾਲ ਤੋਂ ਚੜ੍ਹਾਈ ਕਰ ਰਹੇ ਯਾਤਰੀਆਂ ਨਾਲ ਮਿਲਣਗੇ।

                  Image

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਯਾਤਰਾ ਨੂੰ ਲੈ ਕੇ ਸਾਰੇ ਇੰਤਜ਼ਾਮ ਕੀਤੇ ਹਨ। ਸੁਰੱਖਿਆ ਤੋਂ ਲੈ ਕੇ ਖਾਣ-ਪੀਣ ਤੱਕ ਹਰ ਗੱਲ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਹੁਣ ਤੱਕ 3 ਲੱਖ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਾਇਆ ਹੈ।

ਅਮਰਨਾਥ ਯਾਤਰਾ ਨੂੰ ਇਸ ਵੈਰ ਤੰਬਾਕੂ ਫ੍ਰੀ ਐਲਾਨਿਆ ਗਿਆ ਹੈ। ਪਹਿਲੀ ਵਾਰ ਯਾਤਰਾ ਦੌਰਾਨ ਲੈਂਡ ਸਲਾਈਡ ਵਾਲੀਆਂ ਥਾਵਾਂ ਤੋਂ ਲੰਘਦੇ ਸਮੇਂ ਪੱਥਰਾਂ ਤੋਂ ਬਚਣ ਲਈ ਸ਼ਰਧਾਲੂਆਂ ਨੂੰ ਹੈਲਮੇਟ ਪਾਉਣਾ ਜ਼ਰੂਰੀ ਹੋਵੇਗਾ। ਸ਼ਰਧਾਲੂ ਬਾਲਟਾਲ ਤੇ ਪਹਿਲਗਾਮ ਰੂਟ ਤੋਂ ਪਵਿੱਤਰ ਗੁਫਾ ਵਲ ਵਧਣਗੇ। ਬਾਲਟਾਲ ਰੂਟ ‘ਤੇ ਲਗਭਗ ਢਾਈ-ਤਿੰਨ ਕਿਲੋਮੀਟਰ ਦੇ ਟੁਕੜੇ ਵਿਚ ਯਾਤਰੀਆਂ ਨੂੰ ਹੈਲਮੇਟ ਪਹਿਨ ਕੇ ਜਾਣਾ ਹੋਵੇਗਾ। ਇਹ ਸਹੂਲਤ ਸ਼੍ਰਾਈਨ ਬੋਰਡ ਵੱਲੋਂ ਫ੍ਰੀ ਦਿੱਤੀ ਜਾਵੇਗੀ। ਬਾਲਟਾਲ ਰੂਟ ਤੋਂ ਜਾਣ ਵਾਲਾ ਜਥਾ ਅੱਜ ਹੀ ਹਿਮਲਿੰਗ ਦੇ ਦਰਸ਼ਨ ਕਰਕੇ ਵਾਪਸ ਪਰਤੇਗਾ।