ਅਮਰੀਕਾ ਸਾਢੇ 3 ਲੱਖ ਪ੍ਰਵਾਸੀਆਂ ’ਤੇ ਸ਼ਿਕੰਜਾ ਕਸਣ ਦੀ ਤਿਆਰੀ ’ਚ

ਅਮਰੀਕਾ ਸਾਢੇ 3 ਲੱਖ ਪ੍ਰਵਾਸੀਆਂ ’ਤੇ ਸ਼ਿਕੰਜਾ ਕਸਣ ਦੀ ਤਿਆਰੀ ’ਚ

ਅਮਰੀਕਾ ’ਚ ਗ਼ੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਕੱਢਣਾ ਦੀ ਨੀਤੀ ਤਹਿਤ ਟਰੰਪ ਹੁਣ ਟਰੰਪ ਵੈਨੇਜ਼ੁਏਲਾ ਤੋਂ ਆਏ ਪ੍ਰਵਾਸੀਆਂ ਵਿਰੁਧ ਕਾਰਵਾਈ ਦੀ ਤਿਆਰੀ ’ਚ ਹਨ। ਟਰੰਪ ਪ੍ਰਸ਼ਾਸਨ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ 350,000 ਵੈਨੇਜ਼ੁਏਲਾ ਵਾਸੀਆਂ ਤੋਂ ਕਾਨੂੰਨੀ ਸੁਰੱਖਿਆ ਵਾਪਸ ਲੈਣ ਲਈ ਕਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਅਮਰੀਕਾ ’ਚੋਂ ਬਾਹਰ ਨਿਕਲਣਾ ਲਗਭਗ ਤੈਅ ਹੈ।

ਨਿਆਂ ਵਿਭਾਗ ਨੇ ਹਾਈ ਕੋਰਟ ਨੂੰ ਸੈਨ ਫਰਾਂਸਿਸਕੋ ਦੇ ਇੱਕ ਜੱਜ ਦੇ ਫ਼ੈਸਲੇ ਨੂੰ ਰੋਕਣ ਲਈ ਕਿਹਾ ਹੈ, ਜਿਸ ਵਿਚ ਵੈਨੇਜ਼ੁਏਲਾ ਵਾਸੀਆਂ ਲਈ ਅਸਥਾਈ ਸੁਰੱਖਿਅਤ ਸਥਿਤੀ ਨੂੰ ਬਰਕਰਾਰ ਰੱਖਿਆ ਗਿਆ ਸੀ, ਜੋ ਪਿਛਲੇ ਮਹੀਨੇ ਖ਼ਤਮ ਹੋ ਗਈ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਵੱਖ-ਵੱਖ ਸੁਰੱਖਿਆਵਾਂ ਨੂੰ ਵਾਪਸ ਲੈਣ ਲਈ ਹਮਲਾਵਰ ਕਦਮ ਚੁੱਕੇ ਹਨ, ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਦੇਸ਼ ਵਿਚ ਰਹਿਣ ਦੀ ਇਜਾਜ਼ਤ ਦਿਤੀ ਹੈ, ਜਿਸ ਵਿੱਚ ਕੁੱਲ 600,000 ਵੈਨੇਜ਼ੁਏਲਾ ਵਾਸੀਆਂ ਅਤੇ 500,000 ਹੈਤੀ ਵਾਸੀਆਂ ਲਈ ਟੀਪੀਐਸ ਖ਼ਤਮ ਕਰਨਾ ਸ਼ਾਮਲ ਹੈ।

ਅਮਰੀਕਾ ਵਿਚ ਪਹਿਲਾਂ ਹੀ ਰਹਿ ਰਹੇ ਲੋਕਾਂ ਨੂੰ 18-ਮਹੀਨਿਆਂ ਦੇ ਵਾਧੇ ਵਿਚ ਟੀਪੀਐਸ ਦਿਤਾ ਜਾਂਦਾ ਹੈ, ਜਿਨ੍ਹਾਂ ਦੇ ਦੇਸ਼ ਕੁਦਰਤੀ ਆਫ਼ਤ ਜਾਂ ਸਿਵਲ ਟਕਰਾਅ ਕਾਰਨ ਵਾਪਸੀ ਲਈ ਅਸੁਰੱਖਿਅਤ ਮੰਨੇ ਜਾਂਦੇ ਹਨ।