- Updated: June 14, 2025 05:47 PM
ਸੋਸ਼ਲ ਮੀਡੀਆ ਦੇ ਇੰਫਲੂਐਂਸਰਾਂ ਨੂੰ ਲਗਾਤਾਰ ਧਮਕੀਆਂ ਦੇਣ ਵਾਲੇ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਇੰਸਟਾਗ੍ਰਾਮ ਬੈਨ ਕਰ ਦਿੱਤਾ ਗਿਆ ਹੈ। ਇਥੇ ਵੀ ਦੱਸ ਦੇਈਏ ਕਿ ਲੁਧਿਆਣਾ ਦੀ ਇੰਫਲੂਐਂਸਰ ਕੰਚਨ ਕੌਰ ਉਰਫ਼ ਭਾਬੀ ਦੇ ਕਤਲ ਦੀ ਜ਼ਿੰਮੇਵਾਰੀ ਇਸੇ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਲਈ ਗਈ ਸੀ।
ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਕੰਚਨ ਕੌਰ ਨੂੰ ਧਮਕੀਆਂ ਦੇਣ ਮਗਰੋਂ ਅੰਮ੍ਰਿਤਸਰ ਦੀ ਦੀਪਿਕਾ ਲੂਥਰਾ ਅਤੇ ਸਿਮਰਨਪ੍ਰੀਤ ਕੌਰ ਉਰਫ਼ ਪ੍ਰੀਤ ਜੱਟੀ ਨੂੰ ਵੀ ਲਗਾਤਾਰ ਧਮਕੀਆਂ ਜਾ ਰਹੀਆਂ ਸਨ। ਅੰਮ੍ਰਿਤਪਾਲ ਸਿੰਘ ਵੱਲੋਂ ਲਗਾਤਾਰ ਟਾਰਗੇਟ ਕਰਨ ਮਗਰੋਂ ਇੰਫਲੂਐਂਸਰਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਕ ਪਾਸੇ ਜਿੱਥੇ ਬੀਤੇ ਦਿਨ ਦੀਪਿਕਾ ਲੂਥਰਾ ਨੇ ਪੁਲਸ ਕਮਿਸ਼ਨਰ ਕੋਲ ਜਾ ਕੇ ਸੁਰੱਖਿਆ ਦੀ ਮੰਗ ਕੀਤੀ, ਉਥੇ ਹੀ ਲਗਾਤਾਰ ਮਿਲ ਰਹੀਆਂ ਧਮਕੀਆਂ ਮਗਰੋਂ ਪ੍ਰੀਤ ਜੱਟੀ ਵੱਲੋਂ ਲਾਈਵ ਆ ਕੇ ਸੋਸ਼ਲ ਮੀਡੀਆ 'ਤੇ ਆਪਣਾ ਦਰਦ ਬਿਆਨ ਕੀਤਾ ਗਿਆ ਹੈ।