ਭਲਕੇ ਜਲੰਧਰ ਵਿਖੇ ਵਿਆਹ ਦੇ ਬੰਧਨ ‘ਚ ਬੱਝਣਗੇ ਅੰਮ੍ਰਿਤਪਾਲ ਸਿੰਘ ! NRI ਕੁੜੀ ਨਾਲ ਲੈਣਗੇ ਲਾਵਾਂ

ਭਲਕੇ ਜਲੰਧਰ ਵਿਖੇ ਵਿਆਹ ਦੇ ਬੰਧਨ ‘ਚ ਬੱਝਣਗੇ ਅੰਮ੍ਰਿਤਪਾਲ ਸਿੰਘ ! NRI ਕੁੜੀ ਨਾਲ ਲੈਣਗੇ ਲਾਵਾਂ

ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਭਲਕੇ ਵਿਆਹ ਦੇ ਬੰਧਨ ਵਿੱਚ ਬੱਝਣਗੇ। ਮੀਡਿਆ ਰਿਪੋਰਟਾਂ ਮੁਤਾਬਕ ਅਮ੍ਰਿਤਪਾਲ ਸਿੰਘ ਕੱਲ੍ਹ ਯਾਨੀ 10 ਫਰਵਰੀ ਨੂੰ ਵਿਆਹ ਕਰਵਾਉਣ ਜਾ ਰਹੇ ਹਨ। ਜਾਣਕਾਰੀ ਅਨੁਸਾਰ ਯੂ. ਕੇ. ਦੇ ਰਹਿਣ ਵਾਲੇ ਪਿਆਰਾ ਸਿੰਘ ਦੀ ਧੀ ਕਿਰਨਦੀਪ ਕੌਰ ਨਾਲ ਅੰਮ੍ਰਿਤਪਾਲ ਸਿੰਘ ਜਲੰਧਰ ਸਥਿਤ ਛੇਵੀਂ ਪਾਤਿਸ਼ਾਹੀ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਲਾਵਾਂ ਲੈਣਗੇ। 

ਦੱਸਿਆ ਜਾ ਰਿਹਾ ਹੈ ਕਿ ਕਿਰਨਦੀਪ ਕੌਰ ਇਕ ਹਫ਼ਤਾ ਪਹਿਲਾਂ ਹੀ ਯੂ. ਕੇ. ਤੋਂ ਭਾਰਤ ਆਈ ਸੀ, ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ 'ਚ ਅੰਮ੍ਰਿਤਪਾਲ ਸਿੰਘ ਅਤੇ ਕਿਰਨਦੀਪ ਕੌਰ ਦਾ ਵਿਆਹ ਕਰਨ ਬਾਰੇ ਫ਼ੈਸਲਾ ਕੀਤਾ ਗਿਆ।