ਅੰਮ੍ਰਿਤਸਰ ''ਚ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਤੋਂ 49.12 ਲੱਖ ਰੁਪਏ ਦਾ ਸੋਨਾ ਹੋਇਆ ਬਰਾਮਦ। 

ਅੰਮ੍ਰਿਤਸਰ ''ਚ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਤੋਂ 49.12 ਲੱਖ ਰੁਪਏ ਦਾ ਸੋਨਾ ਹੋਇਆ ਬਰਾਮਦ। 

 ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਥੇ ਇਕ ਯਾਤਰੀ ਤੋਂ 808 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਫੜੇ ਗਏ ਸੋਨੇ ਦੀ ਕੀਮਤ 49.12 ਲੱਖ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਯਾਤਹੀ ਅੱਜ ਸਵੇਰੇ ਦੁਬਈ ਤੋਂ ਪੰਜਾਬ ਪਹੁੰਚਿਆ ਸੀ। ਸ਼ੱਕ ਦੇ ਆਧਾਰ ’ਤੇ ਕਸਟਮ ਸਟਾਫ਼ ਵਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 808 ਗ੍ਰਾਮ ਵਜ਼ਨੀ ਸੋਨਾ ਬਰਾਮਦ ਹੋਇਆ। 
ਦੱਸ ਦੇਈਏ ਕਿ ਇਹ ਸੋਨਾ 3 ਕੈਪਸੂਲਾਂ ਦੇ ਰੂਪ ਵਿਚ ਲੁਕੋਇਆ ਹੋਇਆ ਸੀ। ਫਿਲਹਾਲ ਕਸਟਮ ਵਿਭਾਗ ਵਲੋਂ ਅਗਲਰੀ ਕਾਰਵਾਈ ਕੀਤੀ ਜਾ ਰਹੀ ਹੈ।