PNB ''ਚ ਸਾਹਮਣੇ ਆਇਆ 271 ਕਰੋੜ ਦਾ ਬੈਂਕਿੰਗ ਘਪਲਾ

PNB ''ਚ ਸਾਹਮਣੇ ਆਇਆ 271 ਕਰੋੜ ਦਾ ਬੈਂਕਿੰਗ ਘਪਲਾ

ਪੰਜਾਬ ਨੈਸ਼ਨਲ ਬੈਂਕ (PNB) 'ਚ ਇਕ ਹੋਰ ਵੱਡਾ ਬੈਂਕਿੰਗ ਘੁਟਾਲਾ ਸਾਹਮਣੇ ਆਇਆ ਹੈ। ਇਸ ਵਾਰ ਓਡੀਸ਼ਾ ਦੀ ਗੁਪਤਾ ਪਾਵਰ ਇੰਫਰਾਸਟਰਕਚਰ ਲਿਮਟਿਡ 'ਤੇ 270.57 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਬੈਂਕ ਨੇ ਇਸ ਮਾਮਲੇ ਬਾਰੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਅਤੇ ਸ਼ੇਅਰ ਬਾਜ਼ਾਰ ਨੂੰ ਸੂਚਿਤ ਕਰ ਦਿੱਤਾ ਹੈ। ਇਹ ਧੋਖਾਧੜੀ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਲਈ ਇੱਕ ਹੋਰ ਵੱਡੀ ਚੁਣੌਤੀ ਬਣ ਸਕਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਨੈਸ਼ਨਲ ਬੈਂਕ ਨੇ ਦੱਸਿਆ ਕਿ ਇਹ ਧੋਖਾਧੜੀ 270.57 ਕਰੋੜ ਰੁਪਏ ਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭੁਵਨੇਸ਼ਵਰ ਸਥਿਤ ਸਟੇਸ਼ਨ ਸਕੁਏਅਰ ਸ਼ਾਖਾ ਨੇ ਕੰਪਨੀ ਨੂੰ ਕਰਜ਼ਾ ਦਿੱਤਾ ਸੀ। ਨਿਰਧਾਰਤ ਮਾਪਦੰਡਾਂ ਅਨੁਸਾਰ, ਬੈਂਕ ਨੇ ਪਹਿਲਾਂ ਹੀ 270.57 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਚਾਲੂ ਵਿੱਤੀ ਸਾਲ (ਅਕਤੂਬਰ-ਦਸੰਬਰ 2024) ਦੀ ਤੀਜੀ ਤਿਮਾਹੀ ਵਿੱਚ ਪੀਐਨਬੀ ਦਾ ਸ਼ੁੱਧ ਲਾਭ ਦੁੱਗਣੇ ਤੋਂ ਵੱਧ ਕੇ 4508 ਕਰੋੜ ਰੁਪਏ ਹੋ ਗਿਆ, ਜੋ ਇੱਕ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ 2223 ਕਰੋੜ ਰੁਪਏ ਸੀ। ਇਸ ਸਮੇਂ ਦੌਰਾਨ ਬੈਂਕ ਦੀ ਕੁੱਲ ਆਮਦਨ ਵੀ ਵਧ ਕੇ 34,752 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ 2023-24 ਦੀ ਦਸੰਬਰ ਤਿਮਾਹੀ 'ਚ 29,962 ਕਰੋੜ ਰੁਪਏ ਸੀ। PNB ਦੀ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦ (GNPA) ਅਨੁਪਾਤ ਇੱਕ ਸਾਲ ਪਹਿਲਾਂ 6.24 ਪ੍ਰਤੀਸ਼ਤ ਤੋਂ ਘਟ ਕੇ 4.09 ਪ੍ਰਤੀਸ਼ਤ ਰਹਿ ਗਿਆ ਹੈ।