CM ਮਾਨ ਦਾ ਸੁਖਬੀਰ ਦੀ ਧੀ ਦੇ ਵਿਆਹ ''ਚੋਂ ਗੈਰ-ਹਾਜ਼ਰ ਰਹਿਣ ''ਤੇ ਵੱਡਾ ਬਿਆਨ, ਜਾਖੜ ''ਤੇ ਵੀ ਲਈ ਚੁਟਕੀ

CM ਮਾਨ ਦਾ ਸੁਖਬੀਰ ਦੀ ਧੀ ਦੇ ਵਿਆਹ ''ਚੋਂ ਗੈਰ-ਹਾਜ਼ਰ ਰਹਿਣ ''ਤੇ ਵੱਡਾ ਬਿਆਨ, ਜਾਖੜ ''ਤੇ ਵੀ ਲਈ ਚੁਟਕੀ

ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਵਿਚ ਗੈਰ-ਹਾਜ਼ਰ ਰਹਿਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਛੱਡ ਕੇ ਸਾਰੇ ਹੀ ਉਸ ਵਿਆਹ ਵਿਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਇਹ ਲੋਕ ਵਿਆਹ ਵਿਚ ਵੀ ਨਹੀਂ ਬੁਲਾਉਂਦੇ ਅਤੇ ਨਾ ਹੀ ਮੈਂ ਅਜਿਹੇ ਲੋਕਾਂ ਦੇ ਘਰ ਜਾਂਦਾ ਵੀ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਖੇ 497 ਨੌਜਵਾਨਾਂ ਨੂੰ ਨੌਕਰੀ ਪੱਤਰ ਦੇਣ ਪਹੁੰਚੇ ਸਨ।

ਉਥੇ ਹੀ ਉਨ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਦੇ ਹਾਸੇ ਠੱਠੇ ਨੂੰ ਬੇਸ਼ਰਮੀ ਦੱਸਿਆ। ਸੁਖਬੀਰ ਤੇ ਜਾਖੜ ਦੇ ਹਾਸੇ ਠੱਠੇ ਦੀ ਵਾਇਰਲ ਹੋ ਰਹੀ ਵੀਡੀਓ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਹ ਮਜ਼ਾਕ ਨਹੀਂ..ਬੇਸ਼ਰਮੀ ਹੈ। ਉਨ੍ਹਾਂ ਕਿਹਾ ਕਿ ਬੇਸ਼ਰਮੀ ਨਾਲ ਕਹਿੰਦੇ ਨੇ ਕਿ ਅਸੀਂ ਸਾਰੇ ਅਕਾਲੀ ਭਾਜਪਾ ਵਿਚ ਡੈਪੋਰਟੇਸ਼ਨ 'ਤੇ ਭੇਜੇ ਹਨ। ਮੈਂ ਕਿਸੇ ਦੇ ਨਿੱਜੀ ਫੰਕਸ਼ਨ 'ਤੇ ਕੋਈ ਇਤਰਾਜ਼ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਲੋਕ ਮਰਨ ਵਰਤ 'ਤੇ ਬੈਠੇ ਹਨ ਅਤੇ ਇਹ ਲੋਕ ਮਜ਼ੇ ਲੈ ਰਹੇ ਹਨ।