ਹਥਿਆਰਬੰਦ ਬਦਮਾਸ਼ਾਂ ਨੇ ਜਗਰਾਉਂ ''ਚ ਸੁਨਿਆਰੇ ਦੀ ਦੁਕਾਨ ‘ਤੇ ਕੀਤੀ ਲੁੱਟ, ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਹੋਏ ਫਰਾਰ

ਹਥਿਆਰਬੰਦ ਬਦਮਾਸ਼ਾਂ ਨੇ ਜਗਰਾਉਂ ''ਚ ਸੁਨਿਆਰੇ ਦੀ ਦੁਕਾਨ ‘ਤੇ ਕੀਤੀ ਲੁੱਟ, ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਹੋਏ ਫਰਾਰ

ਲੁਧਿਆਣਾ ਦੇ ਜਗਰਾਓਂ ਵਿਚ ਬਦਮਾਸ਼ਾਂ ਨੇ ਸੁਨਿਆਰੇ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਨੇ ਦਸਿਆ ਕਿ ਉਨ੍ਹਾਂ ਕੋਲ ਇਕ ਗਾਹਕ ਬੈਠਾ ਸੀ। ਬਦਮਾਸ਼ਾਂ ਨੇ ਆਉਂਦੇ ਹੀ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ ਤੇ ਫਿਰ ਪਿਸਤੌਲ ਨਿਕਾਲ ਲਈ। ਲੁਟੇਰੇ ਨੇ ਗਲੇ ‘ਤੇ ਤਲਵਾਰ ਰੱਖੀ ਤੇ ਮੱਥੇ ‘ਤੇ ਪਿਸਤੌਲ ਤਾਣ ਦਿੱਤੀ ਜਿਸ ‘ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਜੋ ਲੈਣਾ ਹੈ ਲੈ ਲਓ ਬਸ ਜਾਨ ਬਖਸ਼ ਦਿਓ।

ਇਕ ਬਦਮਾਸ਼ ਕਾਊਂਟਰ ਦੇ ਅੰਦਰ ਆ ਗਿਆ ਤੇ ਦਰਾਜ ਖੋਲ੍ਹਣ ਲੱਗਾ। ਕਾਊਂਟਰ ‘ਤੇ ਤੇ ਦਰਾਜਾਂ ਵਿਚ ਕੁਝ ਚਾਂਦੀ ਦਾ ਸਾਮਾਨ ਸੀ ਉਹ ਕੱਢਣ ਲੱਗੇ ਮੇਰੀ ਜੇਬ ਵਿਚ ਵੀ ਕੁਝ ਸਾਮਾਨ ਸੀ ਉਸ ਨੂੰ ਵੀ ਕੱਢ ਦਿੱਤਾ। ਮੇਰਾ ਪਰਸ ਵੀ ਕੱਢ ਲਿਆ। ਫਿਰ ਕਾਊਂਟਰ ਤੋਂ ਨਿਕਲਣ ਤੋਂ ਪਹਿਲਾਂ ਉਨ੍ਹਾਂ ਨੇ ਦਰਾਜ ਵਿਚੋਂ ਚਾਂਦੀ ਦੇ ਗਹਿਣੇ ਦੇ ਡੱਬੇ ਚੁੱਕੇ ਤੇ ਨਾਲ ਲੈ ਗਏ। ਇਸ ਤੋਂ ਬਾਅਦ ਉਬ ਬਾਹਰ ਨਿਕਲ ਗਏ।

ਪੀੜਤ ਸੁਨਿਆਰੇ ਦੇ ਪੁੱਤ ਨੇ ਨੁਕਸਾਨੇ ਦੀ ਪੂਰੀ ਡਿਟੇਲ ਦਿੰਦੇ ਹੋਏ ਦੱਸਿਆ ਕਿ ਨੁਕਸਾਨ ਲਗਭਗ 3 ਤੋਂ 3.5 ਲੱਖ ਰੁਪਏ ਦਾ ਹੋਇਆ ਹੈ। ਚਾਂਦੀ ਲਗਭਗ 1 ਕਿਲੋ ਦੇ ਆਸ-ਪਾਸ ਹੋਵੇਗੀ ਤੇ ਬਾਕੀ ਦੂਜਾ ਸਾਮਾਨ ਹੋ ਗਿਆ। 5-6 ਗ੍ਰਾਮ ਦੀ ਸੋਨੇ ਦੀ ਚੈਨ ਸੀ ਤੇ 3 ਚੈਨਾਂ ਸੀ 20-20 ਗ੍ਰਾਮ ਦੀਆਂ (ਸੋਨੇ ਦੀਆਂ) ਤਕਰੀਬਨ 70 ਗ੍ਰਾਮ ਦੇ ਆਸ-ਪਾਸ ਸੋਨੇ ਦੀ ਚੇਨਾਂ ਹੋ ਗਈਆਂ। ਕੁੱਲ 4.5 ਦੇ ਲਗਭਗ ਨੁਕਸਾਨ ਹੋਇਆ ਹੈ। ਅਸੀਂ ਤਾਂ ਡਰ ਦੇ ਮਾਰ ਹੀ ਸਾਰਾ ਕੁਝ ਲਿਜਾਣ ਦਿੱਤਾ ਕਿਉਂਕਿ ਪਾਪਾ ਨੇ ਕਿਹਾ ਕਿ ਮਰਨ ਤੋਂ ਚੰਗਾ ਹੈ ਕਿ ਜੋ ਲਿਜਾ ਰਹੇ ਹਨ, ਉਨ੍ਹਾਂ ਨੂੰ ਲਿਜਾਣ ਦਿਓ। ਉਨ੍ਹਾਂ ਕੋਲ ਹਥਿਆਰ ਸੀ।

ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚ ਸੀਸੀਟੀਵੀ ਕੈਮਰੇ ਲਗਾਏ ਸਨ। ਬਦਮਾਸ਼ਾਂ ਨੇ ਜੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਦਾ ਡੇਢ ਮਿੰਟ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ। ਪੁਲਿਸ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਫੇਸ ਡਿਟੈਕਟ ਕਰ ਦਿੱਤੇ ਹਨ ਤੇ ਹੁਣ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਥਾਣਿਆਂ ਤੇ ਆਸ-ਪਾਸ ਦੇ ਜ਼ਿਲ੍ਹਿਆਂ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਮੁਲਜ਼ਮਾਂ ਦੀ ਫੋਟੋ ਵੀ ਉਨ੍ਹਾਂ ਨੂੰ ਭੇਜ ਦਿੱਤੀ ਗਈ ਹੈ।