ਤਰਨਤਾਰਨ : ਦਿਲ ਦੇ ਦੌਰੇ ਕਾਰਨ ਹਸਪਤਾਲ ''ਚ ਦਾਖ਼ਲ ASI ਦੀ ਹੋਇ ਮੌ.ਤ

ਤਰਨਤਾਰਨ : ਦਿਲ ਦੇ ਦੌਰੇ ਕਾਰਨ ਹਸਪਤਾਲ ''ਚ ਦਾਖ਼ਲ ASI ਦੀ ਹੋਇ ਮੌ.ਤ

ਤਰਨਤਾਰਨ ਦੇ ਥਾਣਾ ਸਿਟੀ ‘ਚ ਤਾਇਨਾਤ ASI ਰਜਿੰਦਰ ਸਿੰਘ ਭੁੱਲੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਉਨ੍ਹਾਂ ਦਾ ਸਸਕਾਰ ਅਜਨਾਲਾ ਵਿਖੇ ਕੀਤਾ ਜਾਵੇਗਾ। ਰਾਜਿੰਦਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਥਾਣਾ ਸਿਟੀ ‘ਚ ਤਾਇਨਾਤ ASI ਰਜਿੰਦਰ ਸਿੰਘ ਥਾਣਾ ਸਰਹਾਲੀ ‘ਤੋਂ ਇੱਥੇ ਡਿਊਟੀ ‘ਤੇ ਤਾਇਨਾਤ ਹੋਏ ਸਨ।

ਜਾਣਕਾਰੀ ਮੁਤਾਬਕ ASI ਰਜਿੰਦਰ ਸਿੰਘ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਦੌਰਾਨ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਇਥੇ ਉਹ ਕਾਫ਼ੀ ਸਮੇਂ ਤੋਂ ਭਰਤੀ ਸਨ। ਬੀਤੇ ਦਿਨ ਅਚਾਨਕ ਤਬੀਅਤ ਵਿਗੜਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।