- Updated: April 17, 2026 02:31 PM
ਜ਼ਿਲ੍ਹਾ ਗੁਰਦਾਸਪੁਰ ਦੇ ਇਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਮਹਿਲਾ ਟੀਚਰ 'ਤੇ ਡਿਊਟੀ ਦੌਰਾਨ ਸਕੂਲ ਦੇ ਅੰਦਰ ਹੀ ਦਾਖਲ ਹੋ ਉਸਦੇ ਭੈਣਵੇ ਨੇ ਤੇਜ਼ਾਬ ਸੁੱਟ ਦਿੱਤਾ। ਜਿਸ ਕਾਰਨ ਤੇਜ਼ਾਬ ਹਮਲੇ 'ਚ ਜਿੱਥੇ ਮਹਿਲਾ ਅਧਿਆਪਕ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਗਈ, ਉੱਥੇ ਹੀ ਦੋ ਛੋਟੇ ਬੱਚੇ ਵੀ ਇਸ ਤੇਜ਼ਾਬ ਹਮਲੇ 'ਚ ਸ਼ਿਕਾਰ ਹੋਏ।
ਪੁਲਸ ਨੇ ਵਾਰਦਾਤ ਤੋਂ ਕੁਝ ਸਮੇਂ ਬਾਅਦ ਹੀ ਮੁਲਜ਼ਮ ਨੌਜਵਾਨ ਨੂੰ ਕਾਬੂ ਕਰ ਲਿਆ। ਡੀ. ਐੱਸ. ਪੀ. ਦਾ ਕਹਿਣਾ ਹਮਲੇ ਪਿੱਛੇ ਕਾਰਨ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਇਹ ਜ਼ਰੂਰ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਏਡਜ਼ ਦਾ ਮਰੀਜ਼ ਹੈ ।