- Updated: August 02, 2024 10:03 AM
ਗੁਆਂਢੀ ਮੁਲਕ ਆਸਟਰੇਲੀਆ ਵਿਚ ਇਹ ਗੱਲ ਉਠਣ ਲੱਗੀ ਹੈ ਕਿ ਜਿਵੇਂ ਨਿਊਜ਼ੀਲੈਂਡ ਵਿਚ ਦਾਖ਼ਲ ਹੋਣ ਵੇਲੇ ਅਰਾਈਵਲ ਕਾਰਡ ਆਨਲਾਈਨ ਭਰਿਆ ਜਾ ਸਕਦਾ ਹੈ ਜਿਸ ਨੂੰ ‘ਟਰੈਵਲਰਜ਼ ਡੈਕਲਾਰੇਸ਼ਨ’ ਕਹਿੰਦੇ ਹਨ ਦੀ ਤਰਜ਼ ਉਤੇ ਇਨਕਮਿੰਗ ਪੈਸੰਜਰ ਕਾਰਡ (ਆਈ. ਪੀ. ਸੀ.) ਲਾਂਚ ਕੀਤਾ ਜਾਵੇ। ਇਸ ਦੇ ਨਾਲ ਬਿਰਧ ਹੋ ਚੁੱਕਾ ਕਾਰਡ ਭਰਨ ਵਾਲਾ ਸਿਸਟਮ ਖ਼ਤਮ ਹੋ ਜਾਵੇਗਾ।
ਇਸ ਕਾਰਡ ਵਿਚ ਜਿੱਥੇ ਤੁਹਾਡੇ ਪਾਸਪੋਰਟ ਆਦਿ ਦਾ ਵੇਰਵਾ ਹੁੰਦਾ ਹੈ, ਉਥੇ ਸੰਪਰਕ ਨੰਬਰ, ਟਰੈਵਲ ਹਿਸਟਰੀ, ਟਰੈਵਲ ਵੇਰਵਾ, ਤੁਸੀਂ ਕਿਹੜੀ ਵਸੂਤ ਲਿਆ ਰਹੇ ਹੋ ਜਾਂ ਫਿਰ ਇਲੈਕਟਰਾਨਿਕ ਵੀਜ਼ੇ ਸਬੰਧੀ ਜਾਣਕਾਰੀ ਭਰਨੀ ਹੁੰਦੀ ਹੈ।
ਬਹੁਤ ਵਾਰ ਜਹਾਜ਼ ਵਿਚ ਜਾਂ ਉਤਰ ਕੇ ਕਾਗ਼ਜ਼ ਵਾਲਾ ਕਾਰਡ ਭਰਨ ਲਈ ਲੋਕ ਇਕ ਦੂਜੇ ਦੀ ਸਹਾਇਤਾ ਮੰਗਦੇ ਹਨ, ਲਿਖਣ ਲਈ ਪੈਨ ਦੀ ਮੰਗ ਕਰਦੇ ਹਨ ਜਾਂ ਫਿਰ ਗ਼ਲਤੀ ਨਾਲ ਉਸ ਚੀਜ਼ ਉਤੇ ਠੀਕਾ ਵੱਜ ਜਾਂਦਾ ਹੈ, ਜਿਸ ਉਤੇ ਨਹੀਂ ਸੀ ਵਜਣਾ ਚਾਹੀਦਾ। ਨਿਊਜ਼ੀਲੈਂਡ ਵਿਚ ਇਹ ਆਨਲਾਈਨ ਸਿਸਟਮ ਪਿਛਲੇ ਸਾਲ ਜੂਨ ਦੇ ਵਿਚ ਸ਼ੁਰੂ ਕਰ ਦਿਤਾ ਗਿਆ ਸੀ।