ਅਵਤਾਰ ਸਿੰਘ ਗਿੱਲ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ''ਚ ਕਿਸਮਤ ਅਜ਼ਮਾਉਣਗੇ

ਅਵਤਾਰ ਸਿੰਘ ਗਿੱਲ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ''ਚ ਕਿਸਮਤ ਅਜ਼ਮਾਉਣਗੇ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ 19 ਅਕਤੂਬਰ ਨੂੰ ਹੋਣੀਆਂ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦੀ ਦਿਲਚਸਪੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਚੋਣਾਂ 'ਚ ਨਾਮਵਰ ਰੀਐਲਟਰ ਅਤੇ ਅਕਾਲ ਅਕੈਡਮੀ ਤੇ ਗੁਰੂ ਨਾਨਕ ਫ੍ਰੀ ਕਿਚਨ ਦੇ ਵਲੰਟੀਅਰ ਅਵਤਾਰ ਸਿੰਘ ਗਿੱਲ ਅਵਤਾਰ ਸਿੰਘ ਗਿੱਲ ਵੀ ਕਿਸਮਤ ਅਜ਼ਮਾਉਣਗੇ।

ਪ੍ਰਸਿੱਧ ਰਿਐਲਟਰ ਤੇ ਸਕਾਟ ਰੋਡ ਸਰੀ ਦੇ ਚੀਫ ਅਫਸਰ ਅਵਤਾਰ ਸਿੰਘ ਗਿੱਲ ਨੂੰ ਬੀ.ਸੀ. ਦੀ ਕੰਜ਼ਰਵੇਟਿਵ ਪਾਰਟੀ ਨੇ ਸਰੀ ਫਲੀਟਵੁੱਡ ਇਲਾਕੇ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। ਅਵਤਾਰ ਸਿੰਘ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਕੈਨੇਡਾ ’ਚ ਰਹਿ ਰਹੇ ਹਨ ਤੇ ਉਹ ਪਿੰਡ ਕਾਲੇਕੇ (ਬਾਘਾ ਪੁਰਾਣਾ) ਜ਼ਿਲ੍ਹਾ ਮੋਗਾ ਦੇ ਜੰਮਪਲ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ’ਚ ਵਾਲੰਟੀਅਰ ਕੰਮਾਂ ਰਾਹੀਂ ਕਮਿਊਨਿਟੀ ਦੀ ਸੇਵਾ ਕਰ ਰਹੇ ਹਨ।

ਇਸ ਤੋਂ ਇਲਾਵਾ ਉਹ ਕੈਨੇਡਾ ਦੀ ਸੱਭ ਤੋਂ ਪੁਰਾਤਨ ਸਿੱਖ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਫਾਈਵ ਰਿਵਰ ਸੁਸਾਇਟੀ ਦੇ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾਅ ਚੁਕੇ ਹਨ। ਅਵਤਾਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਸਾਇੰਸ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਹੋਰ ਉਚੇਰੀ ਵਿੱਦਿਆ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਪ੍ਰਾਪਤ ਕੀਤੀ। ਅਵਤਾਰ ਸਿੰਘ ਅੱਜ-ਕੱਲ ਪੰਜਾਬ ਫੇਰੀ ’ਤੇ ਆਏ ਹੋਏ ਹਨ। ਪਿੰਡ ਕਾਲੇਕੇ ਅਤੇ ਇਲਾਕੇ ’ਚ ਉਨ੍ਹਾਂ ਨੂੰ ਟਿਕਟ ਮਿਲਣ ’ਤੇ ਖ਼ੁਸ਼ੀ ਦਾ ਮਾਹੌਲ ਹੈ ਤੇ ਦੇਸ਼-ਵਿਦੇਸ਼ ਤੋਂ ਵਧਾਈ ਦੇ ਸੰਦੇਸ਼ ਆ ਰਹੇ ਹਨ।

ਉਨ੍ਹਾਂ ਤੋਂ ਇਲਾਵਾ ਉੱਘੇ ਪੰਜਾਬੀ ਵਕੀਲ ਹੋਨਵੀਰ ਸਿੰਘ ਰੰਧਾਵਾ ਅਤੇ ਲਾਅ ਇਨਫੋਰਸਮੈਂਟ ਨਾਲ ਸਕਿਉਰਟੀ ਦੀਆਂ ਸੇਵਾਵਾਂ ਨਿਭਾਅ ਰਹੇ ਨਕੋਦਰ ਦੇ ਜੰਮਪਲ ਸੰਸਦ ਮੈਂਬਰ ਦੇ ਸਟਾਫ਼ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਪਵਨ ਬਾਹੀਆ ਬੀ. ਸੀ. ਯੂਨਾਈਟਿਡ ਪਾਰਟੀ ਵਲੋਂ ਚੋਣ ਮੈਦਾਨ 'ਚ ਨਿੱਤਰੇ ਹਨ। ਹੁਣ ਤਕ ਐਲਾਨੇ ਕੁੱਲ 11 ਪੰਜਾਬੀ ਉਮੀਦਵਾਰਾਂ 'ਚੋਂ 10 ਉਮੀਦਵਾਰ ਪਹਿਲੀ ਵਾਰ ਵਿਧਾਨ ਸਭਾ ਵਿਚ ਅਪਣੀ ਜਗ੍ਹਾ ਬਣਾਉਣ ਲਈ ਕਿਸਮਤ ਅਜਮਾਉਣਗੇ।