ਬਾਬਾ ਰਸੂਲਪੁਰ ਦਾ ਕੈਨੇਡਾ ''ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ ''ਚ ਵੱਡਾ ਖ਼ੁਲਾਸਾ

ਬਾਬਾ ਰਸੂਲਪੁਰ ਦਾ ਕੈਨੇਡਾ ''ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ ''ਚ ਵੱਡਾ ਖ਼ੁਲਾਸਾ

ਪੰਜਾਬੀ ਮੂਲ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਨੈਂਸੀ ਗਰੇਵਾਲ ਦਾ ਕੈਨੇਡਾ 'ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੈਨੇਡਾ ਦੀ ਲਾਸਾਲ ਪੁਲਸ ਮੁਤਾਬਕ 45 ਸਾਲਾ ਨੈਂਸੀ ਗਰੇਵਾਲ ਦਾ ਕਤਲ ਚਾਕੂ ਮਾਰ ਕੇ ਬੀਤੀ ਰਾਤ ਉਨ੍ਹਾਂ ਦੇ ਘਰ ਵਿਚ ਕੀਤਾ ਗਿਆ। ਨੈਂਸੀ ਦੀ ਮੌਤ ਦੀ ਖ਼ਬਰ ਸੁਣ ਕੇ ਬਾਬਾ ਰਸੂਲਪੁਰ ਨੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। 

ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਦਲੇਰੀ ਨਾਲ ਬੋਲਣ ਵਾਲੀ ਨੈਂਸੀ ਗਰੇਵਾਲ ਦੀ ਅੱਜ ਆਵਾਜ਼ ਬੰਦ ਕਰਵਾ ਦਿੱਤੀ ਗਈ। ਜਦੋਂ ਵੀ ਦੇਸ਼ ਦੀ ਗੱਲ ਆਉਂਦੀ ਸੀ ਤਾਂ ਉਹ ਖੁੱਲ੍ਹ ਕੇ ਬੋਲਦੀ ਸੀ। ਇਕ ਨੈਂਸੀ ਮਰਦੀ ਹੈ ਤਾਂ ਲੱਖਾਂ ਹੋਰ ਜਿਊਂਦੀਆਂ ਹੋਣਗੀਆਂ। ਮੇਰੀ ਸਰਕਾਰ ਨੂੰ ਅਪੀਲ ਹੈ ਕਿ ਕੈਨੇਡਾ ਸਰਕਾਰ ਨੂੰ ਕਹਿ ਕੇ ਮੌਤ ਦੀ ਤਫ਼ਤੀਸ਼ ਕਰਵਾਈ ਜਾਵੇ। ਨੈਂਸੀ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

                                   Image

ਉਨ੍ਹਾਂ ਕਿਹਾ ਕਿ ਇਹ ਸੁਣ ਕੇ ਅੱਜ ਬੜਾ ਦੁੱਖ਼ ਹੋਇਆ ਕਿ ਖਾਲਿਸਤਾਨੀਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਸਿੱਖਾਂ ਦੇ ਘਰ ਜੰਮੀ ਧੀ ਨੈਂਸੀ ਗਰੇਵਾਲ ਦਾ ਕੈਨੇਡਾ 'ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਉਸ ਦੀ ਆਵਾਜ਼ ਹਮੇਸ਼ਾ ਲਈ ਬੰਦ ਕਰਵਾ ਦਿੱਤੀ ਗਈ। ਨੈਂਸੀ ਦਾ ਕਤਲ ਉਸ ਦੇ ਘਰ ਵਿਚ ਹੀ ਕੀਤਾ ਗਿਆ। ਉਨ੍ਹਾਂ ਕਿਹਾ ਨੈਂਸੀ ਵਿਚ ਸਿਰਫ਼ ਇਹੀ ਕਮੀ ਸੀ ਕਿ ਉਹ ਕਿਤੇ ਨਾ ਕਿਤੇ ਕਦੇ ਸਾਧੂਆਂ ਸੰਤਾਂ ਦੇ ਵਿਰੁੱਧ ਵੀ ਬੋਲ ਜਾਂਦੀ ਸੀ ਪਰ ਜਦੋਂ ਦੇਸ਼, ਅਖੰਡਤਾ ਅਤੇ ਖਾਲਿਸਤਾਨੀਆਂ ਵਿਰੁੱਧ ਗੱਲ ਚੁੱਕਣ ਦੀ ਗੱਲ ਆਉਂਦੀ ਸੀ ਤਾਂ ਉਹ ਬੇਬਾਕ ਹੋ ਕੇ ਬੋਲਦੀ ਰਹੀ ਹੈ। ਉਨ੍ਹਾਂ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਨੈਂਸੀ ਗਰੇਵਾਲ ਦੀ ਆਵਾਜ਼ ਨੂੰ ਖਾਲਿਸਤਾਨੀਆਂ ਨੇ ਚੁੱਪ ਕਰਵਾਇਆ ਹੈ। ਬਾਬਾ ਰਸੂਲਪੁਰ ਨੇ ਕਿਹਾ ਕਿ ਨੈਂਸੀ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।