ਭਾਰਤ ਦਾ ਇਰਾਨੀ ਸੁਪਰੀਮ ਲੀਡਰ ਖਾਮੇਨੇਈ ਦੀ ਮੌਤ ''ਤੇ ਪਹਿਲਾ ਬਿਆਨ

ਭਾਰਤ ਦਾ ਇਰਾਨੀ ਸੁਪਰੀਮ ਲੀਡਰ ਖਾਮੇਨੇਈ ਦੀ ਮੌਤ ''ਤੇ ਪਹਿਲਾ ਬਿਆਨ

ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੀ ਅਮਰੀਕੀ-ਇਜ਼ਰਾਈਲੀ ਹਾਦਸੇ 'ਚ ਹੋਈ ਮੌਤ 'ਤੇ ਭਾਰਤ ਸਰਕਾਰ ਨੇ ਅਧਿਕਾਰਤ ਤੌਰ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਸਥਿਤ ਈਰਾਨੀ ਦੂਤਾਵਾਸ ਦਾ ਦੌਰਾ ਕੀਤਾ ਅਤੇ ਸ਼ੋਕ ਪੁਸਤਕ ਵਿੱਚ ਹਸਤਾਖਰ ਕਰਕੇ ਭਾਰਤ ਵੱਲੋਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਭਾਰਤ ਸਰਕਾਰ ਅਤੇ ਦੇਸ਼ ਦੇ ਲੋਕਾਂ ਵੱਲੋਂ ਈਰਾਨੀ ਲੀਡਰਸ਼ਿਪ ਅਤੇ ਉੱਥੋਂ ਦੇ ਨਾਗਰਿਕਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਨੇ ਖਾਮੇਨੇਈ ਦੇ ਦਿਹਾਂਤ ਨੂੰ ਈਰਾਨ ਲਈ ਇੱਕ ਵੱਡਾ ਘਾਟਾ ਦੱਸਿਆ। 

ਖਾਮੇਨੇਈ ਦਾ ਦਿਹਾਂਤ ਅਜਿਹੇ ਸਮੇਂ ਹੋਇਆ ਹੈ ਜਦੋਂ ਪੱਛਮੀ ਏਸ਼ੀਆ ਵਿੱਚ ਤਣਾਅ ਆਪਣੇ ਸਿਖਰ 'ਤੇ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਫੌਜੀ ਸੰਘਰਸ਼ ਅਤੇ ਹਾਲ ਹੀ ਵਿੱਚ ਇੱਕ ਈਰਾਨੀ ਪਣਡੁੱਬੀ ਦੇ ਡੁੱਬਣ ਤੋਂ ਬਾਅਦ ਖੇਤਰ ਵਿੱਚ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ।

ਭਾਰਤ ਨੇ ਹਮੇਸ਼ਾ ਹੀ ਈਰਾਨ ਨਾਲ ਆਪਣੇ ਇਤਿਹਾਸਕ ਅਤੇ ਰਣਨੀਤਕ ਸਬੰਧਾਂ ਨੂੰ ਮਹੱਤਵ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਲ ਹੀ ਵਿੱਚ ਕਿਹਾ ਸੀ ਕਿ "ਕੋਈ ਵੀ ਮਿਲਟਰੀ ਸੰਘਰਸ਼ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦਾ," ਜਿਸ ਨਾਲ ਭਾਰਤ ਦਾ ਸ਼ਾਂਤੀਪੂਰਨ ਹੱਲ ਲੱਭਣ ਦਾ ਰੁਖ ਸਪੱਸ਼ਟ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਆਇਤੁੱਲਾ ਅਲੀ ਖਾਮੇਨੇਈ ਦਹਾਕਿਆਂ ਤੋਂ ਈਰਾਨ ਦੀ ਧਾਰਮਿਕ ਅਤੇ ਰਾਜਨੀਤਿਕ ਸੱਤਾ ਦੇ ਕੇਂਦਰ ਰਹੇ ਹਨ। ਉਨ੍ਹਾਂ ਦੇ ਜਾਣ ਤੋਂ ਬਾਅਦ ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਈਰਾਨ ਦੇ ਅਗਲੇ ਉੱਤਰਾਧਿਕਾਰੀ ਅਤੇ ਖੇਤਰ ਵਿੱਚ ਬਦਲਦੇ ਸਮੀਕਰਨਾਂ 'ਤੇ ਟਿਕੀਆਂ ਹੋਈਆਂ ਹਨ।