ਬਦਰੀਨਾਥ ਤੋਂ ਦੇਹਰਾਦੂਨ ਜਾ ਰਿਹਾ ਹੈਲੀਕਾਪਟਰ ਕ੍ਰੈਸ਼, ਪਾਇਲਟ ਸਮੇਤ 6 ਲੋਕ ਸਨ ਸਵਾਰ

ਬਦਰੀਨਾਥ ਤੋਂ ਦੇਹਰਾਦੂਨ ਜਾ ਰਿਹਾ ਹੈਲੀਕਾਪਟਰ ਕ੍ਰੈਸ਼, ਪਾਇਲਟ ਸਮੇਤ 6 ਲੋਕ ਸਨ ਸਵਾਰ

ਚਾਰ ਧਾਮ ਦੇ ਸਭ ਤੋਂ ਅਹਿਮ ਸਥਾਨ ਬਦਰੀਨਾਥ ਤੋਂ ਵਾਪਸ ਆ ਰਿਹਾ ਇੱਕ ਹੈਲੀਕਾਪਟਰ ਸ਼ੁੱਕਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਪਾਇਲਟ ਸਮੇਤ ਛੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ।

ਪੁਲਿਸ ਸੁਪਰਡੈਂਟ ਸੁਰਜੀਤ ਸਿੰਘ ਪਵਾਰ ਮੁਤਾਬਕ ਪਾਇਲਟ ਸਮੇਤ ਸਾਰੇ ਛੇ ਲੋਕਾਂ ਦੀਆਂ ਮ੍ਰਿਤਕ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ, ਐਸਡੀਆਰਐਫ ਅਤੇ ਫੌਜ ਦੀਆਂ ਸਾਂਝੀਆਂ ਟੀਮਾਂ ਮੌਕੇ ‘ਤੇ ਰੈਸਕਿਊ ਮੁਹਿਹੰਮ ਵਿੱਚ ਲੱਗੀਆਂ ਹੋਈਆਂ ਹਨ। ਦੂਰ-ਦੁਰਾਡੇ ਸਥਾਨ ਤੋਂ ਸਾਰੀਆਂ ਮ੍ਰਿਤਕ ਦੇਹਾਂ ਨੂੰ ਸੜਕੀ ਮਾਰਗ ਰਾਹੀਂ ਲਿਆਉਣ ਲਈ ਆਪ੍ਰੇਸ਼ਨ ਜਾਰੀ ਹੈ।

ਸਾਰੇ ਯਾਤਰੀ ਬੰਗਲੁਰੂ ਦੇ ਦੱਸੇ ਜਾ ਰਹੇ ਹਨ। ਹੈਲੀਕਾਪਟਰ ਵਿੱਚ ਪਾਇਲਟ ਹਿਮਾਂਸ਼ੂ, ਅਤੇ ਯਾਤਰੀ ਪ੍ਰਥਾਪਾ, ਅਰੁਣ ਸਾਲੁੰਕੇ, ਸ਼ੰਕਰਗੌੜਾ ਵੀਜੀ, ਸੁਧੀਰ ਕੇ ਅਤੇ ਐਚ.ਐਸ. ਨਾਗਰਾਜਾ ਸਵਾਰ ਸਨ। ਹੈਲੀਕਾਪਟਰ ਜਯੋਤਿਰਮਠ ਅਤੇ ਬਦਰੀਨਾਥ ਵਿਚਕਾਰ ਲਾਪਤਾ ਹੋਣ ਦੀ ਖ਼ਬਰ ਹੈ। ਪੁਲਿਸ, ਐਸਡੀਆਰਐਫ, ਫੌਜ ਅਤੇ ਆਈਟੀਬੀਪੀ ਦੇ ਕਰਮਚਾਰੀ ਬਚਾਅ ਅਤੇ ਰਾਹਤ ਕਾਰਜਾਂ ਲਈ ਮੌਕੇ ‘ਤੇ ਪਹੁੰਚ ਗਏ ਹਨ।

ਜਾਣਕਾਰੀ ਮੁਤਾਬਕ ਹੈਲੀਕਾਪਟਰ ਦੁਪਹਿਰ 1:15 ਵਜੇ ਦੇਹਰਾਦੂਨ ਲਈ ਬਦਰੀਨਾਥ ਤੋਂ ਉਡਾਣ ਭਰੀ। ਹੈਲੀਕਾਪਟਰ ਟ੍ਰਾਂਸ ਭਾਰਤ ਏਵੀਏਸ਼ਨ ਕੰਪਨੀ ਦਾ ਦੱਸਿਆ ਜਾ ਰਿਹਾ ਹੈ।

ਹੈਲੀਕਾਪਟਰ ਹਾਦਸੇ ਵਾਲੀ ਥਾਂ ਦੇ ਆਲੇ-ਦੁਆਲੇ ਦੀਆਂ ਕੁਝ ਪਹਾੜੀਆਂ ਵਿੱਚ ਹਲਕੀ ਬਰਫ਼ਬਾਰੀ ਹੋ ਰਹੀ ਹੈ। ਸੂਤਰਾਂ ਮੁਤਾਬਕ ਸ਼ੱਕ ਹੈ ਕਿ ਹੈਲੀਕਾਪਟਰ ਚੱਟਾਨ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਦਾ ਆਖਰੀ ਸਥਾਨ ਜੋਸ਼ੀਮੱਠ ਦੇ ਚਾਈ ਪਿੰਡ ਦੇ ਨੇੜੇ ਮਿਲਿਆ ਸੀ।

ਮਿਲੀ ਜਾਣਕਾਰੀ ਅਨੁਸਾਰ, ਟਰਾਂਸ ਭਾਰਤ ਕੰਪਨੀ ਦੇ ‘HCX’ ਹੈਲੀਕਾਪਟਰ ਨੇ ਸ਼ੁੱਕਰਵਾਰ ਦੁਪਹਿਰ 1:12 ਵਜੇ ਰਾਜ ਸਰਕਾਰ ਦੇ ਹੈਲੀਪੈਡ ਤੋਂ ਬਦਰੀਨਾਥ ਧਾਮ ਤੋਂ ਉਡਾਣ ਭਰੀ। ਦੇਹਰਾਦੂਨ ਦੇ ਸਹਸ੍ਰਧਾਰਾ ਲਈ ਰਵਾਨਾ ਹੋਣ ਤੋਂ ਲਗਭਗ 15 ਮਿੰਟ ਬਾਅਦ, ਹੈਲੀਕਾਪਟਰ ਦਾ ATC ਅਤੇ RT ਸੰਪਰਕ ਟੁੱਟ ਗਿਆ। ਉਦੋਂ ਤੋਂ ਹੈਲੀਕਾਪਟਰ ਨਾਲ ਸੰਪਰਕ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ, “ਜੋਸ਼ੀਮੱਠ ਦੇ ਚਾਈ ਪਿੰਡ ਦੇ ਨੇੜੇ ਹੈਲੀਕਾਪਟਰ ਹਾਦਸੇ ਦੀ ਮੰਦਭਾਗੀ ਜਾਣਕਾਰੀ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਆਫ਼ਤ ਪ੍ਰਬੰਧਨ ਵਿਭਾਗ ਅਤੇ SDRF ਸਾਂਝੇ ਤੌਰ ‘ਤੇ ਬਚਾਅ ਕਾਰਜ ਚਲਾ ਰਹੇ ਹਨ।

ਮੈਂ ਪੂਰੀ ਘਟਨਾ ਦੀ ਲਗਾਤਾਰ ਨਿਗਰਾਨੀ ਵੀ ਕਰ ਰਿਹਾ ਹਾਂ।” “ਮੈਂ ਗੰਭੀਰ ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਤੁਰੰਤ ਉੱਚ ਕੇਂਦਰ ਵਿੱਚ ਏਅਰਲਿਫਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੈਂ ਯਾਤਰੀਆਂ ਦੀ ਸੁਰੱਖਿਆ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।”