- Updated: October 30, 2026 02:08 PM
ਸਥਾਨਕ ਸ਼ਹਿਰ ਦੇ ਆਈ. ਟੀ. ਆਈ. ਚੌਂਕ ਵਿਖੇ ਪੰਜਾਬ ਪੁਲਸ ਦੇ ਐੱਸ. ਆਈ. ਨੂੰ ਰੰਗੇ ਹੱਥੀਂ ਚਿੱਟਾ ਲਾਉਂਦਿਆਂ ਲੋਕਾਂ ਵੱਲੋਂ ਫੜ੍ਹਿਆ ਗਿਆ ਹੈ। ਇਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਟ੍ਰੈਫਿਕ ਜਾਮ ਕਰਦਿਆਂ ਧਰਨਾ ਲਗਾ ਦਿੱਤਾ।
ਦੂਜੇ ਪਾਸੇ ਮਾਰਕਿਟ ਕਮੇਟੀ ਦੇ ਚੇਅਰਮੈਨ 'ਤੇ ਐੱਸ. ਆਈ. ਨੂੰ ਬਚਾਉਣ ਦੇ ਦੋਸ਼ ਲਾਏ ਗਏ। ਲੋਕਾਂ ਨੇ ਚੇਅਰਮੈਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਚੇਅਰਮੈਨ 'ਤੇ ਨਸ਼ੇ ਦੇ ਸੌਦਾਗਰਾਂ ਦੀ ਮਦਦ ਕਰਨ ਦਾ ਦੋਸ਼ ਲਾਇਆ। ਇਸ ਮੌਕੇ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਧਰਨੇ ਵਾਲੀ ਜਗ੍ਹਾ 'ਤੇ ਮੌਜੂਦ ਸਨ।