ਚੜ੍ਹਦੀ ਸਵੇਰ ਬਠਿੰਡੇ ''ਚ ਚੱਲੀਆਂ ਅੰਨ੍ਹੇਵਾਹ ਗੋਲੀਆਂ,ਚਾਚੇ-ਤਾਏ ਦੇ ਪ੍ਰਵਾਰਾਂ ਵਿਚ ਹੋਈ ਤਕਰਾਰ। 

ਚੜ੍ਹਦੀ ਸਵੇਰ ਬਠਿੰਡੇ ''ਚ ਚੱਲੀਆਂ ਅੰਨ੍ਹੇਵਾਹ ਗੋਲੀਆਂ,ਚਾਚੇ-ਤਾਏ ਦੇ ਪ੍ਰਵਾਰਾਂ ਵਿਚ ਹੋਈ ਤਕਰਾਰ। 

ਬਠਿੰਡੇ 'ਚ ਚੜ੍ਹਦੀ ਸਵੇਰ ਵੱਡੀ ਵਾਰਦਾਤ ਵਾਪਰੀ ਹੈ। ਇਥੇ ਪਿੰਡ ਕੋਠਾ ਗੁਰੂ 'ਚ ਅੰਨ੍ਹੇਵਾਹ ਗੋਲੀਆਂ ਚੱਲੀਆਂ ਹਨ। ਜਾਣਕਾਰੀ ਅਨੁਸਾਰ ਚਾਚੇ-ਤਾਏ ਦੇ ਪ੍ਰਵਾਰਾਂ ਵਿਚ ਤਕਰਾਰ ਹੋ ਗਈ। ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕੇ ਕਰੀਬ 30-35 ਰਾਊਂਡ ਫਾਇਰ ਕੀਤੇ ਗਏ। ਹਾਦਸੇ ਵਿਚ 3 ਦੀ ਮੌਤ ਹੋ ਗਈ। ਦੋ ਜਾਣਿਆਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ

ਜਾਣਕਾਰੀ ਅਨੁਸਾਰ ਗੋਲੀਬਾਰੀ ਸਵੇਰੇ ਕਰੀਬ 8 ਵਜੇ ਤੋਂ ਹੋ ਰਹੀ ਹੈ। ਫਾਇਰਿੰਗ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਗੁਰਸ਼ਾਂਤ ਸਿੰਘ ਆਪਣੇ ਪਿਤਾ ਦੀ ਬਰਸੀ ਮਨਾਉਣ ਲਈ ਆਪਣੇ ਪਿੰਡ ਵਾਲੇ ਘਰ ਵਿਚ ਆਇਆ ਸੀ। ਇਸ ਦੌਰਾਨ ਹੀ ਉਹਨਾਂ ਦੇ ਗੁਆਂਢੀ ਸਵਰਨਜੀਤ ਸਿੰਘ ਨੇ ਰੰਜਿਸ਼ ਦੇ ਚਲਦਿਆਂ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਗੁਰਸ਼ਾਂਤ ਸਿੰਘ, ਉਸ ਦੇ ਦੋਸਤ ਤੇ ਮੁਲਜ਼ਮ ਦੀ ਮੌਤ ਹੋ ਗਈ।