ਮੁੱਖ ਮੰਤਰੀ ਭਗਵੰਤ ਮਾਨ ਨੇ ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਦਿੱਤੀ ਵਧਾਈ।

ਮੁੱਖ ਮੰਤਰੀ ਭਗਵੰਤ ਮਾਨ ਨੇ ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਦਿੱਤੀ ਵਧਾਈ।

ਭਾਰਤ ਦੇ ਚੰਦਰਯਾਨ-3 ਦੇ ਲੈਂਡਰ ਮੌਡਿਊਲ ਨੇ ਚੰਦ ਦੀ ਸਤਹਿ ’ਤੇ ਅੱਜ ਸਫਲਤਾਪੂਰਵਕ ਸਾਫਟ ਲੈਂਡਿੰਗ ਕਰ ਲਈ ਹੈ। ਇਸ ਤਰ੍ਹਾਂ ਚੰਦ ਦੇ ਦੱਖਣੀ ਧਰੁੱਵ ’ਤੇ ਉਤਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ। ਇਸ ਇਤਿਹਾਸਕ ਘੜੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੰਦਰਯਾਨ-3 ਦੀ ਚੰਦ ਦੀ ਸਤਹਿ ’ਤੇ ਸਫਲ ਲੈਂਡਿੰਗ ਦੀ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਅੱਜ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸਰੋ ਦੇ ਵਿਗਿਆਨਕਾਂ ਸਮੇਤ ਸਾਰੇ ਸਟਾਫ ਨੂੰ ਉਨ੍ਹਾਂ ਦੀ ਲਗਨ ਅਤੇ ਮਿਹਨਤ ਲਈ ਨਮਨ। ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲਾ ਪਲ ਹੈ। ਚੱਕ ਦੇ ਇੰਡੀਆ।