- Updated: September 12, 2026 07:10 PM
ਧਾਰੀਵਾਲ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਸੱਜਰੀ ਵਿਆਹੀ ਨੇ ਖੌਫ਼ਨਾਕ ਕਦਮ ਚੁੱਕਿਆ ਹੈ ਤੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਵੱਲੋਂ ਸਹੁਰਾ ਪਰਿਵਾਰ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਵਿਆਹੁਤਾ ਦੇ ਵਿਆਹ ਨੂੰ ਅਜੇ 6 ਮਹੀਨੇ ਹੀ ਹੋਏ ਸਨ ਕਿ ਕੁੜੀ ਵੱਲੋਂ ਧਾਰੀਵਾਲ ਦੀ ਨਹਿਰ ਵਿਚ ਸਹੁਰਿਆਂ ਤੋਂ ਦੁਖੀ ਹੋ ਕੇ ਛਾਲ ਮਾਰੀ ਗਈ ਹੈ।
ਖਬਰ ਮਿਲੀ ਹੈ ਕਿ ਚੇਤਨਾ ਨਾਂ ਦੀ ਲੜਕੀ ਜੋ ਕਿ ਕਾਦੀਆਂ ਤੋਂ ਧਾਰੀਵਾਲ ਵਿਆਹੀ ਹੋਈ ਸੀ ਉਸ ਵੱਲੋਂ ਖੌਫਨਾਕ ਕਦਮ ਚੁੱਕਿਆ ਹੈ। ਮ੍ਰਿਤਕਾ ਦੀ ਮਾਂ ਨੇ ਸਹੁਰਾ ਪਰਿਵਾਰ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਮੇਰੀ ਧੀ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ ਤੇ ਅੱਜ ਵੀ ਮੈਨੂੰ ਇਸੇ ਕਰਕੇ ਬੁਲਾਇਆ ਗਿਆ ਸੀ ਤੇ ਮੇਰੇ ਹੁੰਦਿਆਂ ਕੁੜੀ ਨੂੰ ਮਾੜੇ ਬੋਲ ਬੋਲੇ ਗਏ ਜਿਸ ਨੂੰ ਉਹ ਸਹਾਰ ਨਾ ਸਕੀ ਤੇ ਉਸ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਮ੍ਰਿਤਕ ਦੇਹ ਬਰਾਮਦ ਨਹੀਂ ਹੋ ਸਕੀ ਹੈ।