ਵੱਡੀ ਕਾਰਵਾਈ:ਪਟਿਆਲਾ ਦੇ 54 ਆਈਲੈਟਸ ਸੈਂਟਰਾਂ, ਕੰਸਲਟੈਂਸੀ, ਟਰੈਵਲ ਏਜੰਟਾਂ ਦੇ ਲਾਇਸੈਂਸ ਮੁਅੱਤਲ

ਵੱਡੀ ਕਾਰਵਾਈ:ਪਟਿਆਲਾ ਦੇ 54 ਆਈਲੈਟਸ ਸੈਂਟਰਾਂ, ਕੰਸਲਟੈਂਸੀ, ਟਰੈਵਲ ਏਜੰਟਾਂ ਦੇ ਲਾਇਸੈਂਸ ਮੁਅੱਤਲ

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਦਫ਼ਤਰ ਨੇ ਇਕ ਅਹਿਮ ਕਾਰਵਾਈ ਕਰਦਿਆਂ ਪਟਿਆਲਾ ਜ਼ਿਲ੍ਹੇ ਦੇ 54 ਟਰੈਵਲ ਏਜੰਟਾਂ ਦੇ ਲਾਇਸੈਂਸ ਮੁਅੱਤਲ ਕੀਤੇ ਹਨ। ਇਹ ਹੁਕਮ ਜਾਰੀ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮੱਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਐਕਟ 2012 (ਸੋਧਿਆ ਨਾਮ, ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਵਾਈਡ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ ਜੀ. ਐੱਸ. ਆਰ. 49/ਪੀ. ਏ. 2/2013/ਐੱਸ. 8 ਐੱਮ (1) 2014 ਮਿਤੀ 16-09-2014) ਤਹਿਤ ਜਾਰੀ ਕੀਤੇ, ਇਹ ਹੁਕਮ ਤੁਰੰਤ ਲਾਗੂ ਹੋਣਗੇ। ਏ. ਡੀ. ਸੀ. ਨੇ ਕਿਹਾ ਕਿ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਉਕਤ ਐਕਟ ਤਹਿਤ ਆਈਲੈਟਸ, ਕੰਸਲਟੈਂਸੀ, ਟਰੈਵਲ ਏਜੰਟ ਆਦਿ ਦਾ ਕੰਮ ਕਰਨ ਵਾਲਿਆਂ ਨੂੰ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਮਿਆਦ 5 ਸਾਲ ਨਿਰਧਾਰਤ ਕੀਤੀ ਜਾਂਦੀ ਹੈ ਤੇ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਦੋ ਮਹੀਨੇ ਪਹਿਲਾਂ ਇਸ ਨੂੰ ਰੀਨਿਊ ਕਰਵਾਉਣਾ ਲਾਜ਼ਮੀ ਹੁੰਦਾ ਹੈ ਪਰ ਜਿਹੜੇ 54 ਲਾਇਸੈਂਸਧਾਰਕਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ, ਇਨ੍ਹਾਂ ਨੇ ਆਪਣੇ ਲਾਇਸੈਂਸ ਰੀਨਿਊ ਨਹੀਂ ਕਰਵਾਏ ਤੇ ਨਾ ਹੀ ਲਾਇਸੈਂਸਾਂ ਨੂੰ ਸਰੰਡਰ ਕੀਤਾ ਗਿਆ ਹੈ। 

ਇਸ ਲਈ ਇਨ੍ਹਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ 7 ਅਗਸਤ 2023 ਤੱਕ ਆਪਣਾ ਲਾਇਸੈਂਸ ਰੀਨਿਊ ਕਰਵਾਉਣ ਲਈ ਦਰਖਾਸਤ ਦਿੱਤੀ ਜਾਵੇ ਜਾਂ ਆਪਣਾ ਲਾਇਸੈਂਸ ਸਰੰਡਰ ਕੀਤਾ ਜਾਵੇ, ਅਜਿਹਾ ਨਾ ਕਰਨ ਦੀ ਸੂਰਤ ਵਿਚ ਇਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਤੇ ਇਸ ਨੂੰ ਦੁਬਾਰਾ ਨਵੀਨੀਕਰਨ ਲਈ ਨਹੀਂ ਵਿਚਾਰਿਆ ਜਾਵੇਗਾ। 

ਏ. ਡੀ. ਸੀ.-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਵਿਚ ਦਰਜ ਸੂਚੀ ਅੰਦਰ ਮਾਈਗ੍ਰੇਸ਼ਨ ਵਰਲਡ ਰਾਜਪੁਰਾ, ਐੱਨ. ਐੱਸ. ਫਾਇਨੈਂਸ਼ਿਅਲ ਐਂਡ ਇਮੀਗ੍ਰੇਸ਼ਨ ਸਰਵਿਸਿਜ਼, ਰਾਈਟ ਵੇ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਰਾਜਪੁਰਾ, ਬੀ. ਕੇ. ਇਮੀਗ੍ਰੇਸ਼ਨ ਸਰਵਿਸਿਜ਼, ਪੁਨੀਆ ਅਕੈਡਮੀ ਆਫ ਲੈਂਗੂਏਜ, ਫਰੈਂਡਸ ਟੂਰ ਐਂਡ ਟਰੈਵਲ, ਅਰਗਸ ਗਰੁਪ ਪਟਿਆਲਾ, ਐੱਲ. ਐੱਸ. ਈ. ਲੀਲਾ ਭਵਨ, ਇਨਫਿਨਾਈਟ ਵੇਅਜ਼ ਐਜੂਕੇਸ਼ਨ ਰਾਜਪੁਰਾ, ਟਰੱਸਟ ਲਿੰਕ ਐਜੂਕੇਸ਼ਨ ਲੀਲਾ ਭਵਨ, ਵੀਜ਼ਾ ਡੈਸਕ ਇਮੀਗ੍ਰੇਸ਼ਨ ਲੀਲਾ ਭਵਨ, ਸੀਰਮ ਮਾਈਗ੍ਰੇਸ਼ਨ ਰਾਜਪੁਰਾ, ਐਲੀਗੈਂਟ ਗਰੁੱਪ ਪਟਿਆਲਾ, ਗੁਰੂ ਕ੍ਰਿਪਾ ਸਰਵਿਸ ਪਾਸੀ ਰੋਡ, ਵਿੱਰਕ ਓਵਰਸੀਜ਼ ਕੈਰੀਅਰ ਸਲਿਊਸ਼ਨ ਲੀਲਾ ਭਵਨ, ਦੀਵਮ ਇੰਟਰਪ੍ਰਾਈਜ਼ਜ਼ ਪਾਤੜਾਂ, ਸਹਿਗਲ ਇੰਸਟੀਚਿਊਟ ਆਫ਼ ਇੰਗਲਿਸ਼ ਲੀਲਾ ਭਵਨ, ਵਿਜ਼ਨ ਇਮੀਗ੍ਰੇਸ਼ਨ ਸੈਂਟਰ ਭੁਪਿੰਦਰਾ ਰੋਡ, ਗਲੋਬਲ ਇਨੋਵੇਜ਼ ਪੋਲੋ ਗਰਾਊਂਡ ਮਾਰਕੀਟ, ਸ਼ਾਈਨ ਸੁਕੇਅਰ ਇੰਸਟੀਚਿਊਟ ਆਫ਼ ਇੰਗਲਿਸ਼ ਨੇੜੇ ਪੰਜਾਬੀ ਯੂਨੀਵਰਸਿਟੀ, ਆਸਟਰਿੱਚ ਇਮੀਗ੍ਰੇਸ਼ਨ ਲੀਲਾ ਭਵਨ ਦਾ ਨਾਮ ਵੀ ਸ਼ਾਮਲ ਹੈ।

ਇਸ ਤੋਂ ਅੱਗੇ ਬਲਿਊ ਲਾਈਨ ਸਟੱਡੀ ਅਬਰੋਡ ਰਾਜਪੁਰਾ, ਗਲੋਬਲ ਟੱਚ ਪਟਿਆਲਾ, ਵਰਮਾ ਟੂਰ ਐਂਡ ਟਰੈਵਲਜ਼ ਪਟਿਆਲਾ, ਬਲਿਊ ਪੰਚ ਓਵਰਸੀਜ਼ ਸਮਾਣਾ, ਜੱਸ ਐਜੂਕੇਸ਼ਨ ਐਂਡ ਇਮੀਗਰੇਸ਼ਨ ਪਟਿਆਲਾ, ਨੈਕਸਟ ਇਮੀਗਰੇਸ਼ਨ ਸਰਵਿਸ ਪਟਿਆਲਾ, ਬ੍ਰੇਨਐਜ ਐਜੂਕੇਸ਼ਨ ਪ੍ਰਾਈਵੇਟ ਪਟਿਆਲਾ, ਕਰੀਅਰ 7 ਸੀਜ਼ ਇਮੀਗਰੇਸ਼ਨ ਪਟਿਆਲਾ, ਗਾਮੀਡ ਵੀਜ਼ਾ ਪੁਆਇੰਟ ਪਟਿਆਲਾ, ਯੂਨੀਕ ਇੰਟਰਪ੍ਰਾਈਜਿਜ਼ ਪਟਿਆਲਾ, ਐਕਸਪਰਟ ਓਵਰਸੀਜ਼ ਇਮੀਗ੍ਰੇਸ਼ਨ ਕੰਸਲਟੈਂਟ ਰਾਜਪੁਰਾ, ਦੀ ਇੰਗਲਿਸ਼ ਮਾਸਟਰ ਪਟਿਆਲਾ, ਸਪੇਸ ਏਡੁਕੌਮ ਐਂਡ ਵੀਜ਼ਾ ਸਰਵਿਸ ਪ੍ਰਾਈਵੇਟ ਲਿਮਟਿਡ ਪਟਿਆਲਾ, ਪੀ. ਕੇ. ਸਰਜ਼ ਇੰਗਲਿਸ਼ ਹਾਈਟਸ ਪਟਿਆਲਾ, ਸੈਕਿੰਡ ਲੈਂਗੂਏਜ਼ ਪਟਿਆਲਾ, ਹਾਈਲੈਂਡ ਇਮੀਗ੍ਰੇਸ਼ਨ ਕਨਸਲਟੈਂਟ ਪਟਿਆਲਾ, ਸਕਾਈ ਲਾਰਕ ਐਜੂਕੇਸ਼ਨ ਪਟਿਆਲਾ, ਵਿਜ਼ਨ ਵੀਜ਼ਾ ਕਨਸਲਟੈਂਟ ਪਟਿਆਲਾ, ਗਲੋਬਲ ਵੇਅ ਇਮੀਗਰੇਸ਼ਨ ਕਨਸਲਟੈਂਟ ਪਟਿਆਲਾ, 3ਸੀ ਵੀਜ਼ਾ ਸਰਵਿਸਿਜ਼ ਪਟਿਆਲਾ, ਫ਼ੌਰਨ ਲੈਂਡ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕਨਸਲਟੈਂਟਸੀ ਰਾਜਪੁਰਾ, ਗੋਲਡ ਸਟੋਰ ਓਵਰਸੀਜ਼ ਕੰਸਲਟੈਂਟ ਪਟਿਆਲਾ, ਬਰਾਈਟ ਵੀਊ ਇਮੀਗ੍ਰੇਸ਼ਨ ਸਰਵਿਸਿਜ਼ ਪਟਿਆਲਾ, ਟਰੱਸਟ ਲਾਈਨ ਐਜੂਕੇਸ਼ਨ ਨਾਭਾ, ਟੂਰ ਪਲਾਨਰ ਇੰਡੀਆ ਪ੍ਰਾਈਵੇਟ ਲਿਮਟਿਡ ਪਟਿਆਲਾ, ਏ. ਐੱਸ. ਪੀ. ਵੀ. ਇਮੀਗ੍ਰੇਸ਼ਨ ਸਰਵਿਸਿਜ਼ ਪਟਿਆਲਾ, ਰੋਆਇਲ ਇੰਸਟੀਚਿਊਟ ਪਾਤੜਾਂ, ਨਿੰਬਲ ਇਮੀਗ੍ਰੇਸ਼ਨ ਪਟਿਆਲਾ, ਐਲਵਿਨ ਕੰਸਲਟੈਂਟ ਪੁੱਡਾ ਭਵਨ ਅਰਬਨ ਅਸਟੇਟ, ਸਟੈਪਿੰਗ ਸਟੋਨ ਆਇਲਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਗੋਬਿੰਦ ਕਾਲੋਨੀ ਰਾਜਪੁਰਾ, ਹਰਗੁਣ ਓਵਰਸੀਜ਼ ਕੰਸਲਟੈਂਟ ਸੁਖਮਨੀ ਕੰਪਲੈਕਸ ਪੰਜਾਬੀ ਯੂਨੀਵਰਸਿਟੀ, ਰੀਅਲ ਟੂਰ ਐਂਡ ਟ੍ਰੈਵਲ ਲੰਗ ਕੰਪਲੈਕਸ ਤੇ ਓਵਰਸੀਜ਼ ਇਮੀਗ੍ਰੇਸ਼ਨ ਐਕਸਪਰਟ ਲੀਲਾ ਭਵਨ ਲਾਇਸੈਂਸ ਧਾਰਕਾਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।