- Updated: August 14, 2025 05:20 PM
ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀ ਮੋਹਾਲੀ ਅਦਾਲਤ 'ਚ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਇਸ ਦੌਰਾਨ ਅਦਾਲਤ ਨੇ ਮਜੀਠੀਆ ਦੀ ਨਿਆਇਕ ਹਿਰਾਸਤ 'ਚ ਵਾਧਾ ਕਰ ਦਿੱਤਾ। ਅਦਾਲਤ ਨੇ ਮਜੀਠੀਆ ਨੂੰ ਹੋਰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ। ਇਸ ਦੇ ਨਾਲ ਹੀ ਮਜੀਠੀਆ ਵਲੋਂ ਅਦਾਲਤ 'ਚ ਦਾਇਰ ਰੈਗੂਲਰ ਜ਼ਮਾਨਤ ਵਾਲੀ ਅਰਜ਼ੀ 'ਤੇ ਵੀ ਸਰਕਾਰੀ ਧਿਰ ਵਲੋਂ ਬਹਿਸ ਕੀਤੀ ਗਈ। ਇਹ ਬਹਿਸ ਅੱਜ ਪੂਰੀ ਹੋ ਗਈ ਹੈ।
ਇਸ ਅਰਜ਼ੀ 'ਤੇ ਅਦਾਲਤ ਨੇ 18 ਅਗਸਤ ਲਈ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਮਜੀਠੀਆ ਦੀ ਰੈਗੂਲਰ ਜ਼ਮਾਨਤ ਬਾਰੇ 18 ਅਗਸਤ ਮਤਲਬ ਕਿ ਸੋਮਵਾਰ ਨੂੰ ਅਦਾਲਤ ਵਲੋਂ ਫ਼ੈਸਲਾ ਸੁਣਾਇਆ ਜਾ ਸਕਦਾ ਹੈ।