ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਕਦਮ, ਜਾਰੀ ਕੀਤੀ ਸੂਚੀ

ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਕਦਮ, ਜਾਰੀ ਕੀਤੀ ਸੂਚੀ

ਆਮ ਆਦਮੀ ਪਾਰਟੀ ਪੰਜਾਬ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਈ ਵਿਧਾਨ ਸਭਾ ਖੇਤਰਾਂ ਵਿਚ ਨਵੇਂ ਹਲਕਾ ਇੰਚਾਰਜ ਤਾਇਨਾਤ ਕੀਤੇ ਹਨ। ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ, ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਅਤੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਅਤੇ ਰਾਜਸਭਾ ਮੈਂਬਰ ਸੰਦੀਪ ਪਾਠਕ ਦੀ ਸਹਿਮਤੀ ’ਤੇ ਮੰਗਲਵਾਰ ਦੇਰ ਸ਼ਾਮ ਇਸ ਬਾਰੇ ਸੂਚੀ ਜਾਰੀ ਕੀਤੀ ਗਈ ਹੈ।

ਸੂਚਨਾ ਅਨੁਸਾਰ ਗਿੱਦੜਬਾਹਾ ਤੋਂ ਪ੍ਰਿਤਪਾਲ ਸ਼ਰਮਾ, ਦਾਖਾ ਤੋਂ ਕੇ.ਐੱਨ.ਐੱਸ. ਕੰਗ, ਆਦਮਪੁਰ ਤੋਂ ਜੀਤ ਲਾਲ ਭੱਟੀ, ਸ਼ਾਹਕੋਟ ਤੋਂ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਫਿਲੌਰ ਤੋਂ ਪ੍ਰਿੰਸੀਪਲ ਪ੍ਰੇਮ ਕੁਮਾਰ, ਜਲੰਧਰ ਕੈਂਟ ਤੋਂ ਸੁਰਿੰਦਰ ਸਿੰਘ ਸੋਢੀ, ਮੁਕੇਰੀਆਂ ਤੋਂ ਜੀ.ਐੱਸ.ਮੁਲਤਾਨੀ, ਫਗਵਾੜਾ ਤੋਂ ਜੋਗਿੰਦਰ ਮਾਨ, ਨਵਾਂ ਸ਼ਹਿਰ ਤੋਂ ਲਲਿਤ ਮੋਹਨ ਪਾਠਕ, ਮਜੀਠਾ ਤੋਂ ਜਗਵਿੰਦਰਪਾਲ ਸਿੰਘ ਅਤੇ ਕਪੂਰਥਲਾ ਤੋਂ ਗੁਰਸ਼ਰਨ ਕਪੂਰ ਨੂੰ ਸਬੰਧਿਤ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।