ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ PM ਮੋਦੀ ਦਾ ਸੰਦੇਸ਼, ਨਿਤੀਸ਼-ਨਿਤਿਨ ਵੱਲੋਂ ਵੀ ਵਧਾਈ

ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ PM ਮੋਦੀ ਦਾ ਸੰਦੇਸ਼, ਨਿਤੀਸ਼-ਨਿਤਿਨ ਵੱਲੋਂ ਵੀ ਵਧਾਈ

ਬਿਹਾਰ ਵਿਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦਾ ਨੇਤਾ ਮੁੱਖ ਮੰਤਰੀ ਬਣਿਆ ਹੈ। ਬਿਹਾਰ ਭਾਜਪਾ ਦੇ ਨੇਤਾਵਾਂ ਤੇ ਸਮਰਾਟ ਚੌਧਰੀ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ। ਪਟਨਾ ਵਿਚ ਸਮਰਾਟ ਦੇ ਸਮਰਥਕਾਂ ਨੇ ਜਸ਼ਨ ਮਨਾਇਆ। ਦੂਜੇ ਪਾਸੇ ਸਮਰਾਟ ਚੌਧਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਵਧਾਈ ਦਿੱਤੀ। PM ਮੋਦੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਸਹੁੰ ਲੈਣ ‘ਤੇ ਸਮਰਾਟ ਚੌਧਰੀ ਨੂੰ ਬਹੁਤ-ਬਹੁਤ ਵਧਾਈ ਤੇ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਉਨ੍ਹਾਂ ਦੀ ਊਰਜਾ, ਜਨਸੇਵਾ ਪ੍ਰਤੀ ਸਮਰਪਣ ਤੇ ਜ਼ਮੀਨੀ ਤਜਰਬਾ ਸੂਬੇ ਲਈ ਬਹੁਤ ਉਪਯੋਗੀ ਸਾਬਤ ਹੋਣ ਵਾਲਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਹੋਏ ਬਿਹਾਰ ਚੌਤਰਫਾ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗਾ।

PM ਮੋਦੀ ਨੇ ਜਦਯੂ ਕੋਟੇ ਤੋਂ ਡਿਪਟੀ ਸੀਐੱਮ ਬਣਾਏ ਗਏ ਦੋਵੇਂ ਨੇਤਾਵਾਂ ਨੂੰ ਵੀ ਸ਼ੁਭਕਾਮਨਾ ਸੰਦੇਸ਼ ਦਿੰਦੇ ਹੋਏ ਲਿਖਿਆ ਕਿ ਬਿਹਾਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਲੈਣ ਵਾਲੇ ਵਿਜੇ ਕੁਮਾਰ ਚੌਧਰੀ ਜੀ ਤੇ ਬਿਜੇਂਦਰ ਪ੍ਰਸਾਦ ਯਾਦਵ ਨੂੰ ਵਧਾਈ ਤੇ ਸ਼ੁੱਭਕਾਮਨਾ। ਮੈਨੂੰ ਪੂਰਾ ਭਰੋਸਾ ਹੈ ਕਿ ਇਨ੍ਹਾਂ ਦਾ ਜ਼ਮੀਨੀ ਤਜਰਬਾ ਤੇ ਜਨਹਿਤ ਨੂੰ ਲੈ ਕੇ ਵਚਨਬੱਧਤਾ ਬਿਹਾਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਤੇ ਰਫਤਾਰ ਦੇਵੇਗੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਮਰਾਟ ਚੌਧਰੀ ਨੂੰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ‘ਤੇ ਵਧਾਈ। ਉਨ੍ਹਾਂ ਕਿਹਾ ਕਿ PM ਮੋਦੀ ਤੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿਚ NDA ਜਿਸ ਸੰਕਪਲ ਭਾਵਨਾ ਨਾਲ ਬਿਹਾਰ ਦੇ ਲੋਕਾਂ ਦੀ ਦਿਨ-ਰਾਤ ਸੇਵਾ ਕਰ ਰਿਹਾ ਸੀ, ਮੈਨੂੰ ਵਿਸ਼ਵਾਸ ਹੈ ਕਿ ਉਸ ਨੂੰ ਹੋਰ ਵੀ ਰਫਤਾਰ ਮਿਲੇਗੀ। ਨਾਲ ਹੀ ਇਕ ਸੁਰੱਖਿਅਤ ਤੇ ਵਿਕਸਿਤ ਬਿਹਾਰ ਦੇ ਨਿਰਮਾਣ ਦੀ ਦਿਸ਼ਾ ਵਿਚ NDA ਦੀ ਡਬਲ ਇੰਜਣ ਸਰਕਾਰ ਹੋਰ ਵਧ ਊਰਜਾ ਨਾਲ ਕੰਮ ਕਰੇਗੀ।