- Updated: April 15, 2026 05:42 PM
ਸੋਸ਼ਲ ਮੀਡੀਆ ਇੰਫੁਲੇਂਸਰ ਕਮਲ ਕੌਰ ਭਾਬੀ ਕਤਲ ਦੇ ਮਾਸਟਰਮਾਈਂਡ ਅੰਮ੍ਰਿਤਪਾਲ ਮਹਿਰੋਂ ਨੂੰ ਬਠਿੰਡਾ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਅੱਜ 5 ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਤੇ ਕੋਰਟ ਵੱਲੋਂ ਸੁਣਵਾਈ ਦੌਰਾਨ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ ਯਾਨੀ ਉਸ ਨੂੰ 29 ਅਪ੍ਰੈਲ ਤਕ ਨਿਆਇਕ ਹਿਰਾਸਤ ਵਿਚ ਰੱਖਣ ਦੇ ਹੁਕਮ ਹੋਏ ਹਨ।
ਮਾਮਲੇ ਦੀ ਅਗਲੀ ਪੇਸ਼ੀ 29 ਅਪ੍ਰੈਲ ਨੂੰ ਹੋਵੇਗੀ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਪੂਰੇ ਕਤਲਕਾਂਡ ਦਾ ਮਾਸਟਰਮਾਈਂਡ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਮਹਿਰੋਂ ਨੂੰ ਕਮਲ ਕੌਰ ਭਾਬੀ ਦੇ ਕਤਲ ਕਰਨ ਦਾ ਪਛਤਾਵਾ ਹੈ ਤੇ ਉਹ ਇਹ ਕਤਲ ਨਹੀਂ ਕਰਨਾ ਚਾਹੁੰਦਾ ਸੀ। ਜਾਂਚ ਦੌਰਾਨ ਉਸ ਨੇ ਕਬੂਰ ਕੀਤਾ ਕਿ ਜਾਣੇ-ਅਣਜਾਣੇ ਵਿਚ ਉਸ ਕੋਲੋਂ ਗਲਤੀ ਹੋ ਗਈ ਤੇ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਪੰਜਾਬ ਪੁਲਿਸ ਉਸ ਨੂੰ ਵਿਦੇਸ਼ ਤੋਂ ਵੀ ਫੜ ਲਵੇਗੀ।

ਜ਼ਿਕਰਯੋਗ ਹੈ ਕਿ ਕਮਲ ਕੌਰ ਭਾਬੀ ਦਾ ਕਤਲ ਬਠਿੰਡਾ ਵਿਚ ਜੂਨ 2025 ਵਿਚ ਕੀਤਾ ਗਿਆ ਸੀ। ਉਸ ਦੀ ਦੇਹ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿਚ ਕਾਰ ਵਿਚ ਪਈ ਮਿਲੀ ਸੀ ਜਿਸ ਵਿਚੋਂ ਬਦਬੂ ਆਉਣ ‘ਤੇ ਇਸ ਦਾ ਖੁਲਾਸਾ ਹੋਇਆ ਸੀ। ਇਸ ਦ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮੇਹਰੋਂ ਸੀ, ਜਿਸ ਨੂੰ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੇਂਸ ਵਿੰਗ ਦੇ OFTEC ਸੈੱਲ ਨੇ ਦੁਬਈ ਤੋਂ ਗ੍ਰਿਫਤਾਰ ਕੀਤਾ ਸੀ ਤੇ ਉਸ ਨੂੰ ਪੰਜਾਬ ਲਿਆਂਦਾ ਗਿਆ। ਉਹ 15 ਅਪ੍ਰੈਲ ਤੱਕ ਪੁਲਿਸ ਰਿਮਾਂਡ ‘ਤੇ ਹੈ, ਉਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।