ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਗਾਇਆ ਨਵੀਆਂ ਨਿਯੁਕਤੀਆਂ

ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਗਾਇਆ ਨਵੀਆਂ ਨਿਯੁਕਤੀਆਂ

ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਐੱਨ. ਕੇ. ਸ਼ਰਮਾ ਵੱਲੋਂ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ (ਸ਼ਹਿਰੀ) ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਸ਼ਹਿਰ ਦੇ ਉਦਯੋਗ ਵਿੰਗ ਦਾ ਪ੍ਰਧਾਨ ਉੱਘੇ ਉਦਯੋਗਪਤੀ ਅਤੇ ਨੌਜਵਾਨ ਅਕਾਲੀ ਆਗੂ ਐਡਵੋਕੇਟ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਵਪਾਰ ਵਿੰਗ ਦਾ ਪ੍ਰਧਾਨ ਉੱਘੇ ਵਪਾਰੀ ਨੌਜਵਾਨ ਅਕਾਲੀ ਆਗੂ ਅਰਜਨ ਬਹਿਲ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਨਿਯੁਕਤ ਕੀਤਾ ਗਿਆ।

ਇਸ ਨਿਯੁਕਤੀ ਉਪਰੰਤ ਐਡ. ਗੁਰਪ੍ਰੀਤ ਸਿੰਘ ਰੰਧਾਵਾ ਅਤੇ ਅਰਜਨ ਬਹਿਲ ਨੇ ਸਾਥੀਆਂ ਸਮੇਤ ਇਕ ਸਥਾਨਕ ਪੈਲੇਸ ਵਿਖੇ ਪੁੱਜ ਕੇ ਇਕਬਾਲ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਅਰਜਨ ਬਹਿਲ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਉਪਰੰਤ ਦੋਵੇਂ ਆਗੂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਅਤੇ ਗੀਤਾ ਮੰਦਰ ਵਿਖੇ ਨਤਮਸਤਕ ਹੋਏ।

ਉਨ੍ਹਾਂ ਆਪਣੀ ਨਿਯੁਕਤੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਐੱਨ. ਕੇ. ਸ਼ਰਮਾ, ਜ਼ਿਲਾ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਤੇ ਸਮੁੱਚੀ ਹਾਈਕਮਾਨ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੇ ’ਤੇ ਭਰੋਸਾ ਕਰਕੇ ਸਾਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਅਸੀਂ ਤਨਦੇਹੀ ਨਾਲ ਨਿਭਾਵਾਂਗੇ। ਇਸ ਮੌਕੇ ਸਾਹਿਬ ਸਿੰਘ ਢਿੱਲੋਂ, ਰਵਿੰਦਰ ਸਿੰਘ ਸਵੀਟੀ, ਅੰਮ੍ਰਿਤਬੀਰ ਸਿੰਘ, ਰਾਜਬੀਰ ਸਿੰਘ ਸ਼ੰਟੀ, ਦਲਵਿੰਦਰ ਸਿੰਘ ਬੜਿੰਗ, ਮਨਬੀਰ ਸਿੰਘ ਅਕਾਲੀ, ਪਰਵਿੰਦਰ ਸਿੰਘ ਠੁਕਰਾਲ, ਜਪਨੀਤ ਸਿੰਘ ਭਾਟੀਆ, ਗੌਰਵ ਭਗਤ, ਜਤਨਿਆ ਗੁਪਤਾ, ਗੁਰਪ੍ਰੀਤ ਸਿੰਘ ਸਚਦੇਵਾ, ਹਰਪਾਲ ਸਿੰਘ ਸੋਢੀ, ਸੰਨੀ ਰੰਧਾਵਾ, ਰਾਜੇਸ਼ ਸ਼ਰਮਾ, ਬੌਬੀ ਭਗਤ ਆਦਿ ਹਾਜ਼ਰ ਸਨ।