ਧਮਾਕਾ ਹੋਇਆ ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵੈਨਿਊ ਕੋਲ। 

ਧਮਾਕਾ ਹੋਇਆ ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵੈਨਿਊ ਕੋਲ। 

ਇਥੇ ਇਕ ਫੈਸ਼ਨ ਸ਼ੋਅ ਵੈਨਿਊ ਕੋਲ ਸ਼ਨੀਵਾਰ ਨੂੰ ਜ਼ਬਰਦਸਤ ਧਮਾਕਾ ਹੋਇਆ। ਇਸ ਪ੍ਰੋਗਰਾਮ ’ਚ ਐਤਵਾਰ ਨੂੰ ਅਦਾਕਾਰਾ ਸੰਨੀ ਲਿਓਨ ਨੇ ਹਿੱਸਾ ਲੈਣਾ ਸੀ।ਇਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਮਣੀਪੁਰ ਦੀ ਰਾਜਧਾਨੀ ਦੇ ਹੱਟਾ ਕਾਂਗਜੇਇਬੰਗ ਖ਼ੇਤਰ ’ਚ ਹੋਈ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਇਹ ਧਮਾਕਾ ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਆਯੋਜਨ ਵਾਲੀ ਥਾਂ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਹੋਇਆ।

                                           Image

ਅਧਿਕਾਰੀ ਨੇ ਦੱਸਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਧਮਾਕੇ ’ਚ ਆਈ. ਈ. ਡੀ. ਦੀ ਵਰਤੋਂ ਕੀਤੀ ਗਈ ਜਾਂ ਗ੍ਰੇਨੇਡ ਦੀ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।