- Updated: May 30, 2023 12:30 AM
ਇਟਲੀ ਦੇ ਉੱਤਰੀ ਖੇਤਰ 'ਚ ਸਥਿਤ ਝੀਲ 'ਚ ਅਚਾਨਕ ਆਏ ਤੂਫ਼ਾਨ ਕਾਰਨ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟ ਗਈ, ਜਿਸ ਕਾਰਨ 4 ਯਾਤਰੀਆਂ ਦੀ ਮੌਤ ਹੋ ਗਈ। ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਇਹ ਸੀ ਜਾਣਕਾਰੀ ਸੋਮਵਾਰ ਨੂੰ ਦਿੰਦਿਆਂ ਦੱਸਿਆ ਕਿ ਕਿਸ਼ਤੀ ਦੇ ਪਲਟਣ ਤੋਂ ਬਾਅਦ ਉਨ੍ਹਾਂ ਨੂੰ ਝੀਲ 'ਚੋਂ 4 ਲਾਸ਼ਾਂ ਬਰਾਮਦ ਹੋਈਆਂ ਹਨ। ਐਤਵਾਰ ਸ਼ਾਮ 20 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਨੂੰ ਲੈ ਕੇ ਜਾ ਰਹੀ ਕਿਸ਼ਤੀ ਤੂਫ਼ਾਨ ਕਾਰਣ ਪਲਟ ਗਈ, ਜਿਸ ਤੋਂ ਬਾਅਦ ਗੌਤਾਖੋਰਾਂ ਨੇ ਰਾਤ ਭਰ ਲੋਕਾਂ ਦੀ ਭਾਲ ਕੀਤੀ।
ਗੋਤਾਖੋਰਾਂ ਨੂੰ ਸੋਮਵਾਰ ਤੜਕੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਅੱਗ ਬੁਝਾਉਣ ਵਾਲਿਆਂ ਨੇ ਕਿਹਾ ਕਿ ਇਸ ਹਾਦਸੇ 'ਚ 19 ਲੋਕਾਂ ਨੂੰ ਬਚਾ ਲਿਆ ਗਿਆ ਹੈ। ਕਿਸ਼ਤੀ ਪਲਟਣ ਤੋਂ ਬਾਅਦ ਕਈ ਲੋਕ ਤੈਰ ਕੇ ਕਿਨਾਰੇ 'ਤੇ ਪਹੁੰਚਣ 'ਚ ਕਾਮਯਾਬ ਰਹੇ ਜਦਕਿ ਕਈ ਲੋਕਾਂ ਨੂੰ ਝੀਲ ਕਿਸ਼ਤੀਆਂ ਨੇ ਬਚਾ ਲਿਆ। ਫਾਇਰ ਬ੍ਰਿਗੇਡ ਵਿਭਾਗ ਵੱਲੋਂ ਬਚਾਅ ਅਭਿਆਨ ਦੀ ਇਕ ਵੀਡੀਓ ਵੀ ਜਾਰੀ ਕੀਤੀ ਗਈ। ਦੱਸ ਦੇਈਏ ਕਿ ਤੂਫ਼ਾਨ ਐਤਵਾਰ ਸ਼ਾਮ ਲੋਂਬਾਰਡੀ ਦੇ ਕਿਨਾਰੇ ਨਾਲ ਟਕਰਾਇਆ ਸੀ , ਜਿਸ ਨਾਲ ਮਿਲਾਨ ਦੇ ਮਾਲਪੇਨਸਾ ਹਵਾਈ ਅੱਡੇ 'ਤੇ ਫਲਾਈਟ ਸੰਚਾਲਨ ਵਿੱਚ ਦੇਰੀ ਹੋਈ।