ਕੂੜੇ ਦੇ ਢੇਰ ''ਚੋਂ ਨਵਜੰਮੀ ਬੱਚੀ ਦੀ ਮਿਲੀ ਸੀ ਲਾਸ਼, 37 ਸਾਲ ਬਾਅਦ ਮਾਂ ਹੋਈ ਗ੍ਰਿਫ਼ਤਾਰ

ਕੂੜੇ ਦੇ ਢੇਰ ''ਚੋਂ ਨਵਜੰਮੀ ਬੱਚੀ ਦੀ ਮਿਲੀ ਸੀ ਲਾਸ਼, 37 ਸਾਲ ਬਾਅਦ ਮਾਂ ਹੋਈ ਗ੍ਰਿਫ਼ਤਾਰ

ਅਮਰੀਕਾ ਦੀ ਪੁਲਸ ਇੱਕ ਮਾਮਲੇ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੀ ਸੀ। ਪਰ ਨਤੀਜਾ ਸਾਹਮਣੇ ਨਹੀਂ ਸੀ ਆ ਰਿਹਾ। ਇਸ ਮਾਮਲੇ ਵਿੱਚ ਦੋਸ਼ੀ ਨੂੰ 10 ਜਾਂ 20 ਸਾਲ ਬਾਅਦ ਨਹੀਂ ਸਗੋਂ 37 ਸਾਲ ਦੇ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਇਹ ਮਾਮਲਾ ਸੰਨ 1987 ਵਿੱਚ ਇੱਕ ਨਵਜੰਮੀ ਬੱਚੀ ਦੀ ਮੌਤ ਨਾਲ ਸਬੰਧਤ ਹੈ, ਜੋ ਕੂੜੇ ਦੇ ਢੇਰ ਵਿੱਚੋਂ ਮਿਲੀ ਸੀ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਪੁਲਸ 37 ਸਾਲ ਪੁਰਾਣੇ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ। ਇਹ ਘਟਨਾ 13 ਅਕਤੂਬਰ, 1987 ਦੀ ਸੀ, ਜਦੋਂ ਇੱਕ ਰਿਵਰਸਾਈਡ ਆਦਮੀ ਰੀਸਾਈਕਲਿੰਗ ਲਈ ਕੁਝ ਚੀਜ਼ਾਂ ਲੱਭ ਰਿਹਾ ਸੀ ਜਦੋਂ ਉਸ ਨੂੰ ਇੱਕ ਡੰਪਰ ਵਿੱਚ ਇੱਕ ਨਵਜੰਮੀ ਬੱਚੀ ਦੀ ਲਾਸ਼ ਮਿਲੀ ਸੀ। 

ਪੁਲਸ ਨੂੰ ਉਸ ਸਮੇਂ ਸੂਚਨਾ ਮਿਲਣ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਰ ਮਾਮਲਾ ਸੁਲਝ ਨਹੀਂ ਸੀ ਸਕਿਆ। ਇਹ ਮਾਮਲਾ ਬਹੁਤ ਪੁਰਾਣਾ ਹੈ। ਅਤੇ ਉਹ ਕੇਸ ਫਾਈਲਾਂ ਵੀ ਪੁਰਾਣੀਆਂ ਹੋ ਗਈਆ ਹਨ, ਪਰ ਸੰਨ 2020 ਵਿੱਚ ਇੱਕ ਨਵੀਂ ਹੋਮੀਸਾਈਡ ਕੋਲਡ ਕੇਸ ਯੂਨਿਟ ਨੇ ਦੁਬਾਰਾ ਇਸ ਕੇਸ ਦੀ ਜਾਂਚ ਸ਼ੁਰੂ ਕੀਤੀ। ਕੋਲਡ ਕੇਸ ਯੂਨਿਟ ਨੇ ਡੀ.ਐਨ.ਏ ਟੈਸਟਿੰਗ ਫਰਮ ਓਥਰਾਮ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਵੰਬਰ 2021 ਵਿੱਚ ਸਬੂਤਾਂ ਤੋਂ ਡੀ.ਐਨ.ਏ ਲਿਆ ਗਿਆ ਸੀ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। 

ਡੀ.ਐਨ.ਏ ਦੀ ਮਦਦ ਨਾਲ ਉੱਤਰੀ ਕੈਰੋਲੀਨਾ ਦੇ ਸ਼ਾਰਲੋਟ ਤੋਂ 45 ਕੁ ਮੀਲ ਦੂਰ ਰਹਿਣ ਵਾਲੀ ਇਕ 55 ਸਾਲਾ ਮੇਲਿਸਾ ਜੀਨ ਐਲੇਨ ਅਵੀਲਾ ਨਾਮੀਂ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਡੀ.ਐਨ.ਏ ਟੈਸਟਾਂ ਰਾਹੀਂ ਅਵੀਲਾ ਦੀ ਪਛਾਣ ਬੱਚੇ ਦੀ ਮਾਂ ਦੇ ਵਜੋਂ ਕੀਤੀ ਸੀ। ਪੁਲਸ ਨੇ ਕਿਹਾ ਕਿ ਬੱਚੇ ਦੀ ਮੌਤ ਦੇ ਸਮੇਂ ਅਵੀਲਾ ਦੀ ਉਮਰ ਤਕਰੀਬਨ 19 ਸਾਲ ਸੀ, ਪਰ ਪੁਲਸ ਨੂੰ ਅਜੇ ਤੱਕ ਨਵਜੰਮੇ ਬੱਚੇ ਦੀ ਮੌਤ ਵਿੱਚ ਉਸ ਦੇ ਪਿਤਾ ਦੀ ਸ਼ਮੂਲੀਅਤ ਦੇ ਸਬੂਤ ਨਹੀਂ ਮਿਲੇ ਹਨ। ਪੁਲਸ ਨੇ ਦੱਸਿਆ ਕਿ ਅਵੀਲਾ ਨੂੰ 7 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਨਵਜੰਮੀ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਅਵੀਲਾ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ।