ਵੱਡੀ ਖਬਰ: ਹੁਸ਼ਿਆਰਪੁਰ ਦੇ ਖੇਤਾਂ ‘ਚੋਂ ਮਿਲਿਆ ਬੰਬ, ਪੁਲਿਸ ਨੇ ਇਲਾਕਾ ਕੀਤਾ ਸੀਲ

ਵੱਡੀ ਖਬਰ: ਹੁਸ਼ਿਆਰਪੁਰ ਦੇ ਖੇਤਾਂ ‘ਚੋਂ ਮਿਲਿਆ ਬੰਬ, ਪੁਲਿਸ ਨੇ ਇਲਾਕਾ ਕੀਤਾ ਸੀਲ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਸੂਹਾ ਦੇ ਹਲਕਾ ਮੁਕੇਰੀਆਂ ਦੇ ਪਿੰਡ ਧਰਮਪੁਰਾ ‘ਚ ਇੱਕ ਕਿਸਾਨ ਨੇ ਬੁੱਧਵਾਰ ਸਵੇਰੇ ਆਪਣੇ ਖੇਤਾਂ ‘ਚ ਬੰਬ ਦੇਖਿਆ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਖੇਤ ਨੂੰ ਘੇਰਾ ਪਾ ਲਿਆ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤੇ ਨੂੰ ਵੀ ਸੂਚਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੰਬ ਮਿਲਣ ਵਾਲੀ ਜਗ੍ਹਾ ਦੇ ਕੋਲ ਰੇਲਵੇ ਸਟੇਸ਼ਨ ਵੀ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਸਾਨ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਉਹ ਆਪਣੇ ਖਾਤੇ ਦੀ ਬਿਜਾਈ ਕਰ ਰਿਹਾ ਸੀ। ਇਸ ਦੌਰਾਨ ਟਰੈਕਟਰ ਦੇ ਨਾਲ ਇੱਕ ਸਖ਼ਤ ਚੀਜ਼ ਟਕਰਾ ਗਈ। ਜਦੋਂ ਉਸ ਨੇ ਟਰੈਕਟਰ ਖੜ੍ਹਾ ਕਰਕੇ ਦੇਖਿਆ ਤਾਂ ਇਹ ਇਕ ਵੱਡੇ ਬੰਬ ਦੀ ਸ਼ਕਲ ਵਿਚ ਸੀ, ਜਿਸ ਨੂੰ ਦੇਖ ਕੇ ਉਹ ਡਰ ਗਿਆ। ਇਸ ਮਗਰੋਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

                Image

ਬੰਬ ਹੋਣ ਦੀ ਸੂਚਨਾ ਮਿਲਣ ਤੇ DSP ਕੁਲਵੰਤ ਸਿੰਘ ਮੌਕੇ ‘ਤੇ ਪਹੁੰਚੇ। DSP ਨੇ ਦੱਸਿਆ ਕਿ ਇਹ ਬੰਬ ਖੋਲ ਦੀ ਸ਼ਕਲ ਵਿੱਚ ਇੱਕ ਵੱਡੀ ਚੀਜ਼ ਹੈ। ਮੌਕੇ ਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਜਾਂਚ ਕੀਤੀ ਜਾਵੇਗੀ, ਇਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।