ਤਰਨਤਾਰਨ: ਨੌਜਵਾਨ ਦੇ ਸਿਰ ’ਚ ਸਿੱਧੀ ਗੋਲੀ ਮਾਰ ਕੇ ਕਤਲ, ਵਾਰਦਾਤ ਮਗਰੋਂ ਐਕਟਿਵਾ ’ਤੇ ਫਰਾਰ ਹੋਇਆ ਮੁਲਜ਼ਮ

ਤਰਨਤਾਰਨ: ਨੌਜਵਾਨ ਦੇ ਸਿਰ ’ਚ ਸਿੱਧੀ ਗੋਲੀ ਮਾਰ ਕੇ ਕਤਲ, ਵਾਰਦਾਤ ਮਗਰੋਂ ਐਕਟਿਵਾ ’ਤੇ ਫਰਾਰ ਹੋਇਆ ਮੁਲਜ਼ਮ

ਪੰਜਾਬ ਦੇ ਤਰਨਤਾਰਨ ਵਿਚ ਵੱਡੀ ਵਾਰਦਾਤ ਵਾਪਰੀ ਹੈ। ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਨੌਜਵਾਨ ਦੇ ਸਿਰ ‘ਚ ਸਿੱਧਾ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਮੌਕੇ ਉਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਪਹਿਲਾਂ ਵੀ ਨੌਜਵਾਨ ਨੂੰ ਧਮਕੀਆਂ ਮਿਲ ਚੁੱਕੀਆਂ ਸਨ। ਮ੍ਰਿਤਕ ਦੀ ਹੀ ਐਕਟਿਵਾ ਲੈ ਕੇ ਮੁਲਜਮ ਫਰਾਰ ਹੋ ਗਿਆ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਕਾਤਲ ਦਾ ਪਤਾ ਲਗਾਇਆ ਜਾ ਸਕੇ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਬਖਸ਼ਿਆ ਨਹੀਂ ਜਾਵੇਗਾ। ਮ੍ਰਿਤਕ ਦੀ ਪਛਾਣ 38 ਸਾਲਾ ਸਤਪਾਲ ਸਿੰਘ ਪਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲਾ ਨੌਜਵਾਨ ਮ੍ਰਿਤਕ ਦੀ ਐਕਟਿਵਾ ਲੈ ਕੇ ਫਰਾਰ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।