Tiktok ''ਤੇ ਬ੍ਰਿਟੇਨ ਨੇ ਵੀ ਲਗਾਈ ਪਾਬੰਦੀ, ਐਪਸ ਰਾਹੀਂ ਚੀਨ ''ਤੇ ਜਾਸੂਸੀ ਦੇ ਲੱਗੇ ਦੋਸ਼। 

Tiktok ''ਤੇ ਬ੍ਰਿਟੇਨ ਨੇ ਵੀ ਲਗਾਈ ਪਾਬੰਦੀ, ਐਪਸ ਰਾਹੀਂ ਚੀਨ ''ਤੇ ਜਾਸੂਸੀ ਦੇ ਲੱਗੇ ਦੋਸ਼। 

ਬ੍ਰਿਟੇਨ ਦੀ ਸਰਕਾਰ ਨੇ ਚੀਨੀ ਸ਼ਾਰਟ ਰੀਲ ਐਪ 'ਟਿਕਟਾਕ' 'ਤੇ ਪਾਬੰਦੀ ਲਗਾ ਦਿੱਤੀ ਹੈ। ਬ੍ਰਿਟੇਨ ਨੇ ਅਜਿਹਾ ਅਮਰੀਕਾ ਅਤੇ ਯੂਰਪੀ ਸੰਘ ਵੱਲੋਂ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਟਿਕਟਾਕ ਰਾਹੀਂ ਯੂਕੇ ਸਰਕਾਰ ਦੀ ਜਾਸੂਸੀ ਕਰ ਰਿਹਾ ਸੀ। ਰਿਪੋਰਟ ਮੁਤਾਬਕ ਬ੍ਰਿਟੇਨ ਨੇ ਚੀਨ ਦੀ ਮਲਕੀਅਤ ਵਾਲੀ ਸੋਸ਼ਲ ਮੀਡੀਆ ਵੀਡੀਓ ਐਪ ਨੂੰ ਸੁਰੱਖਿਆ ਲਈ ਖਤਰਾ ਦੱਸਿਆ ਹੈ ਅਤੇ ਇਸ ਸਰਕਾਰੀ ਡਿਵਾਈਸ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਸਮੇਤ ਕਈ ਦੇਸ਼ ਇਸ ਚੀਨੀ ਐਪ 'ਤੇ ਪਾਬੰਦੀ ਲਗਾ ਚੁੱਕੇ ਹਨ। ਸਾਲ 2020 'ਚ ਗਲਵਾਨ ਹਿੰਸਾ ਤੋਂ ਬਾਅਦ ਭਾਰਤ ਨੇ ਕਈ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ 'ਚੋਂ 'ਟਿਕਟਾਕ' ਪ੍ਰਮੁੱਖ ਸੀ। ਲੋਕ ਸੋਸ਼ਲ ਮੀਡੀਆ ਐਪ Tiktok 'ਤੇ ਛੋਟੀਆਂ ਰੀਲਾਂ ਬਣਾਉਂਦੇ ਹਨ ਅਤੇ ਇਸ ਰਾਹੀਂ ਕਮਾਈ ਵੀ ਕਰਦੇ ਹਨ।

ਯੂਕੇ ਦੇ ਕੈਬਨਿਟ ਦਫ਼ਤਰ ਦੇ ਮੰਤਰੀ ਓਲੀਵਰ ਡਾਉਡੇਨ ਨੇ ਸੰਸਦ ਵਿੱਚ ਟਿਕਟਾਕ 'ਤੇ ਪਾਬੰਦੀ ਦਾ ਐਲਾਨ ਕੀਤਾ। ਉਨ੍ਹਾਂ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਜਿਹੀਆਂ ਖਤਰਨਾਕ ਐਪਸ ਸਰਕਾਰੀ ਡਾਟਾ ਅਤੇ ਜਾਣਕਾਰੀ ਨੂੰ ਖਤਰੇ ਵਿੱਚ ਪਾਉਂਦੀਆਂ ਹਨ। ਸੰਵੇਦਨਸ਼ੀਲ ਸਰਕਾਰੀ ਸੂਚਨਾਵਾਂ ਦੀ ਸੁਰੱਖਿਆ ਪਹਿਲੀ ਤਰਜੀਹ ਹੈ, ਇਸ ਲਈ ਅੱਜ ਅਸੀਂ ਚੀਨ ਦੀ ਮਲਕੀਅਤ ਵਾਲੀ ਸੋਸ਼ਲ ਮੀਡੀਆ ਐਪ ਟਿਕਟਾਕ ਨੂੰ ਸਰਕਾਰੀ ਉਪਕਰਨਾਂ ਤੋਂ ਬੈਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਕਦਮ ਸੁਰੱਖਿਆ ਮਾਹਿਰਾਂ ਦੀ ਸਲਾਹ 'ਤੇ ਚੁੱਕਿਆ ਗਿਆ ਹੈ।