- Updated: August 06, 2023 01:40 AM
ਝਾਰਖੰਡ ਦੇ ਗਿਰੀਡੀਹ ’ਚ ਇਕ ਬੱਸ ਨਦੀ ’ਚ ਡਿੱਗ ਗਈ। ਬੱਸ ਰਾਂਚੀ ਤੋਂ ਗਿਰੀਡੀਹ ਜਾ ਰਹੀ ਸੀ। ਇਸੇ ਦਰਮਿਆਨ ਇਹ ਹਾਦਸਾ ਵਾਪਰ ਗਿਆ। ਪੁਲਸ ਅਤੇ ਸਥਾਨਕ ਲੋਕਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਹੈ।

ਬੱਸ ’ਚ ਤਕਰੀਬਨ 30 ਲੋਕ ਸਵਾਰ ਸਨ। ਬੱਸ ਡਿੱਗਦੇ ਹੀ ਪੂਰੇ ਇਲਾਕੇ ’ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਸੂਚਨਾ ਮਿਲਣ ’ਤੇ ਪੁਲਸ ਸਮੇਤ ਸਥਾਨਕ ਲੋਕ ਮੌਕੇ ’ਤੇ ਪਹੁੰਚ ਗਏ ਹਨ। ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਰਾਂਚੀ ਤੋਂ ਗਿਰੀਡੀਹ ਜਾ ਰਹੀ ਆਲੀਸ਼ਾਨ (ਸਮਰਾਟ) ਨਾਂ ਦੀ ਬੱਸ ਬਰਾਕਰ ਨਦੀ ’ਚ ਡਿੱਗ ਗਈ ਹੈ। ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਦੀ ਹੈ। ਇਹ ਘਟਨਾ ਗਿਰੀਡੀਹ-ਡੁਮਰੀ ਰੋਡ ’ਤੇ ਸਥਿਤ ਬਰਾਕਰ ਨਦੀ ’ਚ ਵਾਪਰੀ ਹੈ। ਦੱਸਿਆ ਜਾਂਦਾ ਹੈ ਕਿ ਰਾਂਚੀ ਤੋਂ ਗਿਰੀਡੀਹ ਆ ਰਹੀ ਬੱਸ ਜਿਵੇਂ ਹੀ ਬਰਾਕਰ ਨਦੀ ਦੇ ਪੁਲ ’ਤੇ ਪਹੁੰਚੀ ਤਾਂ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਨਦੀ ’ਚ ਜਾ ਡਿੱਗੀ।